ਵੈਸਟ ਆਕਲੈਂਡ ‘ਚ ਟਰਾਂਸਪੋਰਟ ਹੱਬ ਵਿੱਚ ਹਾਲ ਹੀ ਵਿੱਚ ਵਧੀਆਂ ਲੁੱਟਾਂ-ਖੋਹਾਂ ਦੇ ਇੱਕ ਦੌਰ ਤੋਂ ਬਾਅਦ 10 ਤੋਂ 15 ਸਾਲ ਦੀ ਉਮਰ ਦੇ 10 ਜਵਾਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੱਕ ਬਿਆਨ ਵਿੱਚ ਵੇਟਮਾਟਾ ਵੈਸਟ ਦੇ ਖੇਤਰ ਰੋਕਥਾਮ ਪ੍ਰਬੰਧਕ ਇੰਸਪੈਕਟਰ ਕੈਲੀ ਫਰੈਂਟ ਨੇ ਕਿਹਾ ਕਿ ਇਹ ਮਾਮਲਾ ਉਦੋਂ ਆਇਆ ਹੈ ਜਦੋਂ ਹਾਲ ਹੀ ਦੀਆਂ ਘਟਨਾਵਾਂ ਵਿੱਚ ਨਿਊ ਲਿਨ ਅਤੇ ਹੈਂਡਰਸਨ ਵਿੱਚ ਟਰਾਂਸਪੋਰਟ ਹੱਬਾਂ ਵਿੱਚ ਗਸ਼ਤ ਵਿੱਚ ਵਾਧਾ ਹੋਇਆ ਹੈ। ਕਥਿਤ ਤੌਰ ‘ਤੇ ਅਪਰਾਧ ਵਿੱਚ ਸ਼ਾਮਿਲ ਬੱਚੇ 10 ਸਾਲ ਦੀ ਘੱਟ ਉਮਰ ਦੇ ਹਨ, ਸਭ ਤੋਂ ਵੱਡੀ ਉਮਰ ਸਿਰਫ 15 ਸਾਲ ਦੀ ਹੈ। ਇੰਨ੍ਹਾਂ ਜਵਾਕਾਂ ਨੇ ਨਿਊ ਲਿਨ, ਹੈਂਡਰਸਨ ਅਤੇ ਵੈਸਟਗੇਟ ‘ਚ ਕਈ ਵਾਰ ਜਨਤਕ ਸਥਾਨਾਂ ਅਤੇ ਕਈ ਵਾਰ ਪ੍ਰਚੂਨ ਸਟੋਰਾਂ ‘ਚ ਚੋਰੀ ਕੀਤੀ ਹੈ।
