ਪਿਛਲੇ ਸੋਮਵਾਰ ਨੂੰ ਰੇਲ ਨਾਲ ਟੱਕਰ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਇਸ ਮਾਮਲੇ ‘ਚ ਇੱਕ ਵੱਡਾ ਅੱਪਡੇਟ ਆਇਆ ਹੈ। ਦਰਅਸਲ ਇਸ ਹਫ਼ਤੇ ਦੇ ਸ਼ੁਰੂ ਵਿੱਚ ਮਾਊਂਟ ਮੌਂਗਨੁਈ ਵਿੱਚ ਇੱਕ ਰੇਲਗੱਡੀ ਨਾਲ ਟਕਰਾਉਣ ਕਾਰਨ ਜਾਨ ਗਵਾਉਣ ਵਾਲੀ ਇੱਕ 11 ਸਾਲਾ ਕੁੜੀ ਸੀ ਜਿਸ ਦੇ ਨਾਮ ਹੁਣ ਖੁਲਾਸਾ ਕੀਤਾ ਗਿਆ ਹੈ। ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, “ਜਾਨ ਗਵਾਉਣ ਵਾਲੀ ਮਾਉਂਟ ਮੌਂਗਾਨੁਈ ਦੀ 11 ਸਾਲਾ ਜੋਰਗਾ-ਰੇ ਸਮਿਥ ਸੀ।”
ਐਮਰਜੈਂਸੀ ਸੇਵਾਵਾਂ ਨੂੰ ਸੋਮਵਾਰ ਦੁਪਹਿਰ 3 ਵਜੇ ਤੋਂ ਠੀਕ ਪਹਿਲਾਂ Hewletts Rd ‘ਤੇ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਘਟਨਾ ਵਿੱਚ ਰੇਲਗੱਡੀ ਅਤੇ ਇੱਕ ਸਾਈਕਲ ਸਵਾਰ ਸ਼ਾਮਿਲ ਸਨ। ਮਾਉਨਗਾਨੁਈ ਇੰਟਰਮੀਡੀਏਟ ਸਕੂਲ ਰੇਲ ਕਰਾਸਿੰਗ ਦੇ ਨੇੜੇ ਹੈ। ਪ੍ਰਿੰਸੀਪਲ ਮੇਲਿਸਾ ਨੈਲਸਨ ਨੇ ਇੱਕ ਚੈੱਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ “ਇੱਕ ਦੁਖਦਾਈ ਹਾਦਸਾ” ਸੀ ਜੋ ਉਦੋਂ ਵਾਪਰਿਆ ਜਦੋਂ ਲੜਕੀ ਸਕੂਲ ਤੋਂ ਘਰ ਜਾ ਰਹੀ ਸੀ। ਉਨ੍ਹਾਂ ਕਿਹਾ ਕਿ, ਸਮਿਥ ਇੱਕ “ਖੁਸ਼, ਆਪਣੀ ਕਲਾਸ ਅਤੇ ਸਕੂਲ ਦੀ ਬਹੁਤ ਪਿਆਰੀ ਮੈਂਬਰ” ਸੀ।