ਨਿਊਜ਼ੀਲੈਂਡ ਵਿੱਚ ਪਿਛਲੇ ਹਫ਼ਤੇ ਵਿੱਚ ਕੋਵਿਡ -19 ਦੇ 12,202 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 25 ਹੋਰ ਵਿਅਕਤੀਆਂ ਨੂੰ ਕੋਰੋਨਵਾਇਰਸ ਕਾਰਨ ਆਪਣੀਆਂ ਜਾਨ ਗਵਾਉਣੀ ਪਈ ਹੈ। ਨਵੇਂ ਕੇਸਾਂ ਵਿੱਚੋਂ 5149 ਮੁੜ ਲਾਗ ਦੇ ਸਨ। ਉੱਥੇ ਹੀ ਐਤਵਾਰ ਅੱਧੀ ਰਾਤ ਤੱਕ ਹਸਪਤਾਲ ਵਿੱਚ ਕੋਵਿਡ -19 ਕਾਰਨ 220 ਲੋਕ ਦਾਖਲ ਸਨ, ਜਦਕਿ ਆਈਸੀਯੂ ਵਿੱਚ ਨੌਂ ਕੇਸ ਸਨ। ਕੇਸਾਂ ਦੀ ਸੱਤ ਦਿਨਾਂ ਦੀ ਰੋਲਿੰਗ ਔਸਤ 1739 ਸੀ। ਇਸ ਤੋਂ ਪਹਿਲਾ ਪਿਛਲੇ ਹਫਤੇ 11,258 ਨਵੇਂ ਕੇਸ ਸਾਹਮਣੇ ਆਏ ਅਤੇ ਕੋਵਿਡ-19 ਕਾਰਨ 76 ਹੋਰ ਮੌਤਾਂ ਹੋਈਆਂ ਸਨ।
