ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ, ਸ਼ਹਿਰੀ ਹਵਾਬਾਜ਼ੀ ਮੰਤਰਾਲੇ (MoCA) ਨੇ ਹੁਣ ਦੇਸ਼ ਦੇ 32 ਹਵਾਈ ਅੱਡਿਆਂ ‘ਤੇ ਘਰੇਲੂ ਉਡਾਣਾਂ ਦੀ ਆਵਾਜਾਈ ‘ਤੇ ਪਾਬੰਦੀ 14 ਮਈ ਸਵੇਰੇ 5:29 ਵਜੇ ਤੱਕ ਵਧਾ ਦਿੱਤੀ ਹੈ। ਇਹ ਫੈਸਲਾ ਸੁਰੱਖਿਆ ਕਾਰਨਾਂ ਕਰਕੇ ਲਿਆ ਗਿਆ ਹੈ, ਅਤੇ ਇਨ੍ਹਾਂ ਹਵਾਈ ਅੱਡਿਆਂ ਤੋਂ ਉਡਾਣਾਂ ਨਹੀਂ ਚਲਾਈਆਂ ਜਾਣਗੀਆਂ। ਇਸ ਕਦਮ ਦਾ ਅਸਰ ਸੰਵੇਦਨਸ਼ੀਲ ਅਤੇ ਸਰਹੱਦੀ ਖੇਤਰਾਂ ਦੇ ਹਵਾਈ ਅੱਡਿਆਂ ‘ਤੇ ਪਵੇਗਾ, ਜਿਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਬਠਿੰਡਾ, ਹਲਵਾਰਾ, ਪਠਾਨਕੋਟ ਹਵਾਈ ਅੱਡੇ ਬੰਦ ਰਹਿਣਗੇ, ਜਦੋਂ ਕਿ ਹਿਮਾਚਲ ਪ੍ਰਦੇਸ਼ ਦੇ ਭੁੰਤਰ, ਸ਼ਿਮਲਾ, ਕਾਂਗੜਾ-ਗੱਗਲ ਹਵਾਈ ਅੱਡੇ ਬੰਦ ਰਹਿਣਗੇ। ਕੇਂਦਰ ਸ਼ਾਸਤ ਪ੍ਰਦੇਸ਼ ਦੇ ਚੰਡੀਗੜ੍ਹ ਹਵਾਈ ਅੱਡੇ, ਜੰਮੂ-ਕਸ਼ਮੀਰ ਦੇ ਸ੍ਰੀਨਗਰ, ਜੰਮੂ ਅੱਡੇ ਅਤੇ ਰਾਜਸਥਾਨ ਅਤੇ ਲੱਦਾਖ ਦੇ ਕਿਸ਼ਨਗੜ੍ਹ, ਜੈਸਲਮੇਰ, ਜੋਧਪੁਰ, ਬੀਕਾਨੇਰ ਅਤੇ ਲੇਹ ਹਵਾਈ ਅੱਡੇ ਅਤੇ ਗੁਜਰਾਤ ਦੇ ਮੁੰਦਰਾ, ਜਾਮਨਗਰ, ਹੀਰਾਸਰ, ਪੋਰਬੰਦਰ, ਕੇਸ਼ੋਦ, ਕਾਂਡਲਾ, ਭੁਜ ਹਵਾਈ ਅੱਡੇ ਬੰਦ ਰਹਿਣਗੇ।