ਸੋਮਵਾਰ ਦੁਪਹਿਰ ਵੇਲੇ ਆਏ 4.1 ਤੀਬਰਤਾ ਦੇ ਭੂਚਾਲ ਨੇ ਹੇਠਲੇ ਉੱਤਰੀ ਟਾਪੂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜੀਓਨੈੱਟ ਨੇ ਕਿਹਾ ਕਿ ਭੂਚਾਲ ਲੇਵਿਨ ਤੋਂ 10 ਕਿਲੋਮੀਟਰ ਉੱਤਰ-ਪੱਛਮ ਵਿੱਚ ਸ਼ਾਮ 5.16 ਵਜੇ 37 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ ਸੀ। ਹਾਲਾਂਕਿ ਜੀਓਨੈੱਟ ਨੇ ਇਸ ਝਟਕੇ ਨੂੰ “ਹਲਕਾ” ਦੱਸਿਆ ਹੈ ਜਿਸ ਵਿੱਚ ਸ਼ਾਮ 5.45 ਵਜੇ ਤੱਕ ਲੋਕਾਂ ਵੱਲੋਂ ਭੂਚਾਲ ਮਹਿਸੂਸ ਕੀਤੇ ਜਾਣ ਦੀਆਂ ਲਗਭਗ 2000 ਰਿਪੋਰਟਾਂ ਹਨ।
