ਸ਼ਨੀਵਾਰ ਰਾਤ ਨੂੰ ਪਾਮਰਸਟਨ ਨੌਰਥ ਵਿੱਚ ਸੈਂਕੜੇ ਕਾਰਾਂ ਇਕੱਠੀਆਂ ਹੋਣ ਤੋਂ ਬਾਅਦ ਦੋ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ ਅਤੇ ਪੰਜ ਵਾਹਨ ਜ਼ਬਤ ਕੀਤੇ ਗਏ ਹਨ। ਪੁਲਿਸ ਨੇ ਕਿਹਾ ਕਿ ਕਾਰਵਾਈਆਂ ਓਪਰੇਸ਼ਨ ਪਰਪਲ ਦੇ ਸਬੰਧ ਵਿੱਚ ਹਨ, ਜੋ ਕਿ “ਪਾਲਮਰਸਟਨ ਨੌਰਥ ਵਿੱਚ ਸਮਾਜ ਵਿਰੋਧੀ ਸੜਕ ਉਪਭੋਗਤਾ ਵਿਵਹਾਰ ਵਿੱਚ ਵਿਘਨ ਪਾਉਣ” ‘ਤੇ ਕੇਂਦ੍ਰਿਤ ਹੈ। ਮਾਨਵਾਤੂ ਖੇਤਰ ਦੇ ਕਮਾਂਡਰ ਇੰਸਪੈਕਟਰ ਰੌਸ ਗ੍ਰਾਂਥਮ ਨੇ ਕਿਹਾ ਕਿ ਲਗਭਗ 400 ਕਾਰਾਂ, ਜਿਨ੍ਹਾਂ ਵਿੱਚ ਬਹੁਤ ਸਾਰੇ ਲੋਕ ਸਵਾਰ ਸਨ, ਰਾਤ 10.30 ਵਜੇ ਤੋਂ ਮੇਨ ਸਟਰੀਟ ‘ਤੇ ਇੱਕ ਕਾਰ ਪਾਰਕ ਦੇ ਕੋਲ ਇਕੱਠੇ ਹੋਏ ਸਨ।
ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਕਾਰ ਪਾਰਕ ਦੇ ਪ੍ਰਵੇਸ਼ ਦੁਆਰ ਅਤੇ ਬਾਹਰ ਨਿਕਲਣ ‘ਤੇ ਕਈ ਨਾਕੇ ਲਗਾਏ ਸੀ ਹਰ ਵਾਹਨ ਦੇ ਡਰਾਈਵਰਾਂ ਅਤੇ ਸਵਾਰੀਆਂ ਨੂੰ ਰੋਕਿਆ ਅਤੇ ਗੱਲਬਾਤ ਕੀਤੀ ਗਈ। ਇਸ ਦੌਰਾਨ ਇੱਕ ਕਾਰ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਨ੍ਹਾਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਇਸ ਦੌਰਾਨ ਗੱਡੀ ਇੱਕ ਖੱਡ ‘ਚ ਜਾ ਡਿੱਗੀ, ਜਿਸ ਤੋਂ ਬਾਅਦ ਦੋਵਾਂ ਸਵਾਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਾਰ ਪਾਰਕ ਤੋਂ ਬਾਹਰ ਨਿਕਲਣ ਤੋਂ ਬਾਅਦ ਪੰਜ ਕਾਰਾਂ ਨੂੰ ਜ਼ਬਤ ਕੀਤਾ ਗਿਆ ਸੀ।