ਨਿਊਜ਼ੀਲੈਂਡ ਵਿੱਚ ਪਿਛਲੇ ਹਫ਼ਤੇ ਵਿੱਚ ਕੋਵਿਡ-19 ਦੇ 4645 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 10 ਹੋਰ ਮੌਤਾਂ ਹੋਈਆਂ ਹਨ। ਨਵੇਂ ਮਾਮਲਿਆਂ ਵਿੱਚੋਂ, 2304 ਮੁੜ ਸੰਕਰਮਣ ਦੇ ਮਾਮਲੇ ਸਨ। ਨਿਊਜ਼ੀਲੈਂਡ ਵਿੱਚ ਵਾਇਰਸ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ ਹੁਣ 3229 ਹੋ ਗਈ ਹੈ। ਉੱਥੇ ਹੀ ਐਤਵਾਰ ਦੀ ਅੱਧੀ ਰਾਤ ਤੱਕ, ਹਸਪਤਾਲ ਵਿੱਚ 160 ਕੇਸ ਸਨ, ਜਿਨ੍ਹਾਂ ਵਿੱਚ ਪੰਜ ਲੋਕ ਗੰਭੀਰ ਦੇਖਭਾਲ ਵਿੱਚ ਸਨ। ਨਵੇਂ ਕੇਸਾਂ ਦੀ ਸੱਤ ਦਿਨਾਂ ਦੀ ਰੋਲਿੰਗ ਔਸਤ 659 ਸੀ। ਇੱਥੇ ਇੱਕ ਇਹ ਵੀ ਅਹਿਮ ਗੱਲ ਹੈ ਕਿ ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ‘ਚ ਨਿਰੰਤਰ ਹਰ ਹਫਤੇ ਕਮੀ ਆ ਰਹੀ ਹੈ।
