ਨਿਊਜ਼ੀਲੈਂਡ ਵਿੱਚ ਪਿਛਲੇ ਹਫ਼ਤੇ ਵਿੱਚ ਕੋਵਿਡ-19 ਦੇ 9100 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 40 ਹੋਰ ਲੋਕਾਂ ਨੇ ਆਪਣੀਆਂ ਜਾਨਾਂ ਗਾਵਾਈਆ ਹਨ। ਨਵੇਂ ਮਾਮਲਿਆਂ ਵਿੱਚੋਂ, 3813 ਮੁੜ ਸੰਕਰਮਣ ਸਨ। ਮੀਡੀਆ ਰਿਪੋਰਟਾਂ ਮੁਤਾਬਿਕ ਕੋਰੋਨਾ ਕਾਰਨ ਜਾਨ ਗਵਾਉਣ ਵਾਲਿਆਂ ‘ਚ ਇੱਕ ਬੱਚਾ ਵੀ ਸ਼ਾਮਿਲ ਸੀ। ਜਿਸ ਦੀ ਉਮਰ 10 ਸਾਲ ਤੋਂ ਘੱਟ ਸੀ। ਉੱਥੇ ਹੀ ਐਤਵਾਰ ਅੱਧੀ ਰਾਤ ਤੱਕ ਹਸਪਤਾਲ ਵਿੱਚ ਕੋਵਿਡ -19 ਕਾਰਨ 200 ਲੋਕ ਦਾਖਲ ਸਨ, ਜਿਨ੍ਹਾਂ ਵਿੱਚੋਂ ਤਿੰਨ ਆਈਸੀਯੂ ਵਿੱਚ ਸਨ।
