ਆਸਟ੍ਰੇਲੀਆ ਤੋਂ ਜੁਲਾਈ ‘ਚ ਲੱਗਭਗ 42,000 ਯਾਤਰੀ ਨਿਊਜ਼ੀਲੈਂਡ ਪਹੁੰਚੇ ਹਨ। ਟ੍ਰਾਂਸ-ਤਸਮਾਨ ਬੱਬਲ ਦੇ ਮੁਅੱਤਲ ਹੋਣ ਤੋਂ ਬਾਅਦ Kiwis ਘਰ ਪਰਤਣ ਦੀ ਤਿਆਰੀ ਕਰ ਰਹੇ ਹਨ। ਸਰਕਾਰੀ ਅੰਕੜਿਆਂ ਨੇ ਉਨ੍ਹਾਂ ਲੋਕਾਂ ਦੀ ਸੰਖਿਆ ਨੂੰ ਦਰਸਾਇਆ ਹੈ ਜੋ ਦੋ Periods ਦੌਰਾਨ ਆਸਟਰੇਲੀਆ ਤੋਂ ਨਿਊਜ਼ੀਲੈਂਡ ਪਹੁੰਚੇ ਹਨ। ਜਦੋ ਹੁਣ ਉੱਥੇ ਕੋਵਿਡ ਫੈਲਣ ਕਾਰਨ ਨਿਊਜ਼ੀਲੈਂਡ ਨੇ ਆਪਣੇ ਆਪ ਨੂੰ ਆਸਟ੍ਰੇਲੀਆ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਰਾਜਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਅੱਗੇ ਲਿਖੇ ਅਨੁਸਾਰ ਹੈ (ਸਟੇਟ ਬੱਬਲ ਖੋਲ੍ਹਣ ਅਤੇ ਬੰਦ ਹੋਣ ਦੀ ਮਿਤੀ 25 ਜੁਲਾਈ ਤੱਕ) –
ਵਿਕਟੋਰੀਆ: 16,200 (5 ਤੋਂ 25 ਜੁਲਾਈ)
ਕੁਈਨਜ਼ਲੈਂਡ: 18,530 (10 ਤੋਂ 25 ਜੁਲਾਈ)
ਨਿਊ ਸਾਊਥ ਵੇਲਜ਼: 1,357 (13 ਤੋਂ 25 ਜੁਲਾਈ)
ਦੱਖਣੀ ਆਸਟ੍ਰੇਲੀਆ : 1,342 (ਜੁਲਾਈ 7 ਤੋਂ 25)
ਪੱਛਮੀ ਆਸਟ੍ਰੇਲੀਆ : 3,716 (10 ਤੋਂ 25 ਜੁਲਾਈ)
ਤਸਮਾਨੀਆ: 791 (8 ਤੋਂ 25 ਜੁਲਾਈ)
ਅੰਕੜੇ ਇਹ ਨਹੀਂ ਦਰਸਾਉਂਦੇ ਕਿ ਉਨ੍ਹਾਂ ਵਿੱਚੋਂ ਕਿੰਨੇ ਆਸਟ੍ਰੇਲੀਆ ਪਰਤ ਆਏ ਹਨ, ਇਸ ਤੋਂ ਇਲਾਵਾ 25 ਜੁਲਾਈ ਤੋਂ ਆਉਣ ਵਾਲੇ ਯਾਤਰੀ ਵੀ ਇਸ ਵਿੱਚ ਸ਼ਾਮਿਲ ਨਹੀਂ ਹਨ। ਪੂਰੇ ਆਸਟ੍ਰੇਲੀਆ ਬੱਬਲ ‘ਤੇ ਪਹਿਲਾ ਵਿਰਾਮ 26 ਜੂਨ ਨੂੰ ਰਾਤ 10.30 ਵਜੇ ਤੋਂ ਸ਼ੁਰੂ ਹੋਇਆ ਸੀ। ਆਸਟ੍ਰੇਲੀਆ ਤੋਂ 28 ਜੂਨ ਤੋਂ 4 ਜੁਲਾਈ ਦੇ ਵਿਚਕਾਰ ਕੋਈ ਯਾਤਰੀ ਨਿਊਜ਼ੀਲੈਂਡ ਨਹੀਂ ਪਹੁੰਚਿਆ ਸੀ। 5 ਜੁਲਾਈ ਤੋਂ, ਪਹਿਲੇ ਦਿਨ ਵਿਕਟੋਰੀਆ ਤੋਂ ਯਾਤਰਾ 2,109 ਦੀ ਗਿਣਤੀ ਨਾਲ ਤੇਜ਼ੀ ਨਾਲ ਵਧੀ। 16 ਜੁਲਾਈ ਨੂੰ ਫਿਰ ਤੋਂ ਰੁਕਣ ਤੋਂ ਪਹਿਲਾਂ ਕੁੱਲ 16,176 ਯਾਤਰੀ ਵਾਪਿਸ ਪਰਤੇ, ਇਸ ਦੇ ਵਾਪਿਸ ਖੁੱਲ੍ਹਣ ਤੋਂ ਇੱਕ ਹਫਤੇ ਤੋਂ ਵੀ ਘੱਟ ਸਮੇਂ ਬਾਅਦ, 25 ਜੁਲਾਈ ਨੂੰ ਚੌਵੀ ਲੋਕ ਵਿਕਟੋਰੀਆ ਤੋਂ ਵਾਪਿਸ ਆਏ ਸਨ।
10 ਜੁਲਾਈ ਨੂੰ ਉਡਾਣਾਂ ਦੁਬਾਰਾ ਸ਼ੁਰੂ ਹੋਣ ਤੋਂ ਬਾਅਦ ਕੁਈਨਜ਼ਲੈਂਡ ਦੀ ਆਮਦ ਦਾ ਸਿਲਸਿਲਾ ਜਾਰੀ ਹੈ, ਪਿਛਲੇ ਐਤਵਾਰ ਨੂੰ 18,530 ਲੋਕ ਨਿਊਜ਼ੀਲੈਂਡ ਪਹੁੰਚੇ ਸਨ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਸੋਮਵਾਰ ਨੂੰ ਕਿਹਾ ਸੀ ਕਿ ਆਸਟ੍ਰੇਲੀਆ ਵਿੱਚ ਫਸੇ ਨਿਊਜ਼ੀਲੈਂਡ ਵਾਸੀਆਂ ਲਈ ਪ੍ਰਬੰਧਿਤ ਵਾਪਸੀ ਦੀਆਂ ਉਡਾਣਾਂ ਨੂੰ ਸੱਤ ਦਿਨਾਂ ਦੀ ਅਸਲ ਸੀਮਾ ਤੋਂ ਅੱਗੇ ਵਧਾਇਆ ਜਾ ਸਕਦਾ ਹੈ। ਆਸਟ੍ਰੇਲੀਆ ਨਾਲ ਕੁਆਰੰਟੀਨ ਮੁਕਤ ਯਾਤਰਾ ਪਿਛਲੇ ਹਫਤੇ ਦੋ ਮਹੀਨਿਆਂ ਲਈ ਮੁਅੱਤਲ ਕਰ ਦਿੱਤੀ ਗਈ ਸੀ, ਕਿਉਂਕਿ ਤਸਮਾਨ ਦੇ ਕਈ ਰਾਜਾਂ – ਅਰਥਾਤ ਨਿਊ ਸਾਊਥ ਵੇਲਜ਼ ਵਿੱਚ ਕੋਵਿਡ 19 ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੀ।
ਸ਼ੁੱਕਰਵਾਰ ਨੂੰ ਯਾਤਰਾ ਮੁਅੱਤਲ ਦੀ ਘੋਸ਼ਣਾ ਕਰਦਿਆਂ, ਸਰਕਾਰ ਨੇ ਕਿਹਾ ਕਿ ਨਿਊਜ਼ੀਲੈਂਡ ਵਾਸੀਆਂ ਲਈ ਪ੍ਰਬੰਧਿਤ ਵਾਪਸੀ ਦੀਆਂ ਉਡਾਣਾਂ ਸੱਤ ਦਿਨਾਂ ਲਈ ਸਾਰੇ ਆਸਟ੍ਰੇਲੀਆ ਦੇ ਰਾਜਾਂ ਅਤੇ ਪ੍ਰਦੇਸ਼ਾਂ ਤੋਂ ਰਵਾਨਾ ਹੋਣਗੀਆਂ। ਬਸ਼ਰਤੇ ਯਾਤਰੀਆਂ ਨੂੰ ਰਵਾਨਗੀ ਤੋਂ ਪਹਿਲਾਂ ਇੱਕ ਕੋਵਿਡ -19 ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਪਏਗੀ। ਜੇ ਉਹ ਕੁਈਨਜ਼ਲੈਂਡ, ਦੱਖਣੀ ਆਸਟ੍ਰੇਲੀਆ, ਤਸਮਾਨੀਆ, ਪੱਛਮੀ ਆਸਟ੍ਰੇਲੀਆ, ਏਸੀਟੀ ਅਤੇ ਨੋਰਫੋਕ ਆਈਲੈਂਡ ਤੋਂ ਉਡਾਣ ਭਰ ਰਹੇ ਹੋਣ ਤਾਂ ਉਨ੍ਹਾਂ ਨੂੰ ਨਿਊਜ਼ੀਲੈਂਡ ਪਹੁੰਚਣ ‘ਤੇ ਪ੍ਰਬੰਧਿਤ ਏਕਾਂਤਵਾਸ ਅਤੇ ਅਤੇ ਕੁਆਰੰਟੀਨ (MIQ) ਦੀ ਸਹੂਲਤ ਵਿੱਚ ਦਾਖਲ ਹੋਣ ਦੀ ਜ਼ਰੂਰਤ ਨਹੀਂ ਹੋਏਗੀ। ਹਾਲਾਂਕਿ, PM ਨੇ ਕਿਹਾ ਸੀ ਕਿ ਸੱਤ ਦਿਨਾਂ ਦੀ ਸਮਾਂ ਸੀਮਾ “ਲੋੜ ਪੈਣ ‘ਤੇ ਵਧਾਈ ਜਾ ਸਕਦੀ ਹੈ।