ਮਾਈਗ੍ਰੇਸ਼ਨ ਨੂੰ ਲੈ ਕੇ ਸਟੇਟਸ ਐਨ ਜੈਡ ਦੇ ਵੱਲੋਂ ਇਸ ਵਾਰ ਕਾਫੀ ਹੈਰਾਨੀਜਨਕ ਅੰਕੜੇ ਸਾਂਝੇ ਕੀਤੇ ਗਏ ਹਨ। ਦਰਅਸਲ ਮਾਰਚ 2023 ਦੀ ਨੈੱਟ ਮਾਈਗ੍ਰੇਸ਼ਨ 65000 ਰਹੀ ਹੈ। ਸਿੱਧੇ ਸ਼ਬਦਾਂ ਦੇ ਵਿੱਚ ਗੱਲ ਕਰੀਏ ਤਾਂ ਸਟੇਟਸ ਐਨ ਜੈਡ ਦੇ ਤਾਜਾ ਆਂਕੜਿਆਂ ਅਨੁਸਾਰ ਇਸ ਵਾਰ ਨਿਊਜੀਲੈਂਡ ਛੱਡ ਕੇ ਜਾਣ ਵਾਲਿਆਂ ਦੇ ਮੁਕਾਬਲੇ ਦੇਸ਼ ਵਿੱਚ ਆਉਣ ਵਾਲਿਆਂ ਦੀ ਗਿਣਤੀ ਜਿਆਦਾ ਰਹੀ ਹੈ। ਰਿਪੋਰਟ ਮੁਤਾਬਿਕ ਨਿਊਜੀਲੈਂਡ ਛੱਡਣ ਵਾਲਿਆਂ ਦੀ ਗਿਣਤੀ 23,500 ਹੈ ਜਦਕਿ ਨਿਊਜੀਲੈਂਡ ਆਉਣ ਵਾਲਿਆਂ ਦੀ ਗਿਣਤੀ 88,900 ਰਹੀ ਹੈ। ਇਸ ਤੋਂ ਪਹਿਲਾ ਸਾਲ 2013 ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਨਿਊਜੀਲੈਂਡ ਛੱਡਿਆ ਸੀ।
