ਬੀਤੇ ਦਿਨ ਹਿਰਾਸਤ ‘ਚ ਲਏ ਜਾਣ ਮਗਰੋਂ ਨਿਆਂ ਮੰਤਰੀ ਕਿਰੀ ਐਲਨ ਨੇ ਸਾਰੇ ਵਿਭਾਗਾਂ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਦੌਰਾਨ ਹੁਣ ਉਨ੍ਹਾਂ ਦਾ ਇੱਕ ਹੋਰ ਬਿਆਨ ਸਾਹਮਣੇ ਆਇਆ ਹੈ, ਦਰਅਸਲ ਕਿਰੀ ਐਲਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਮੁੜ ਚੋਣ ਨਹੀਂ ਲੜੇਗੀ। ਇਹ ਮਾਮਲਾ ਲੇਬਰ ਐਮਪੀ ਵੱਲੋਂ ਐਤਵਾਰ ਰਾਤ ਨੂੰ ਇੱਕ ਮੋਟਰ ਵਾਹਨ ਚਲਾਉਣ ਸਮੇਂ ਲਾਪਰਵਾਹੀ ਵਰਤਣ ਅਤੇ ਇੱਕ ਕਾਰ ਹਾਦਸੇ ਤੋਂ ਬਾਅਦ ਇੱਕ ਪੁਲਿਸ ਅਧਿਕਾਰੀ ਦੇ ਨਾਲ ਜਾਣ ਤੋਂ ਇਨਕਾਰ ਕਰਨ ਤੋਂ ਬਾਅਦ ਆਇਆ ਹੈ। ਐਲਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਲੰਬੀ ਪੋਸਟ ‘ਚ ਇਹ ਐਲਾਨ ਕੀਤਾ ਹੈ।
