ਤਾਰਾਰੂਆ ਜ਼ਿਲ੍ਹੇ ਵਿੱਚ ਤਿੰਨ ਕਾਰਾਂ ਦੀ ਟੱਕਰ ਵਿੱਚ ਸੱਤ ਲੋਕਾਂ ਦੇ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਪਾਪਾਟਾਵਾ ਦੇ ਨੇਪੀਅਰ ਰੋਡ ‘ਤੇ ਦੁਪਹਿਰ ਕਰੀਬ 3.38 ਵਜੇ ਵਾਪਰਿਆ ਸੀ। ਵੁੱਡਵਿਲੇ ਅਤੇ ਡੈਨੀਵਰਕੇ ਵਿਚਕਾਰ ਸੜਕ ਨੂੰ ਬੰਦ ਕਰ ਦਿੱਤਾ ਗਿਆ ਸੀ ਜਦੋਂ ਕਿ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਹਾਜ਼ਿਰ ਹੋਈਆਂ। ਸੱਤ ਜ਼ਖ਼ਮੀਆਂ ਵਿੱਚੋਂ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਦਕਿ ਛੇ ਹੋਰ ਮਾਮੂਲੀ ਜ਼ਖ਼ਮੀ ਹਨ। ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਲਈ ਇੱਕ ਹੈਲੀਕਾਪਟਰ ਘਟਨਾ ਸਥਾਨ ‘ਤੇ ਭੇਜਿਆ ਗਿਆ ਸੀ।
