ਐਸ਼ਬਰਟਨ ਨੇੜੇ ਇਕ ਬੱਸ ਅਤੇ ਇੱਕ ਕਾਰ ਵਿਚਕਾਰ ਟੱਕਰ ਹੋਣ ਦੀ ਖਬਰ ਸਾਹਮਣੇ ਆਈ ਹੈ। ਟੱਕਰ ਇੰਨੀ ਜਬਰਦਸਤ ਸੀ ਕੇ ਬੱਸ ਪਲਟ ਗਈ, ਜਿਸ ਕਾਰਨ ਪੰਜ ਲੋਕ ਜ਼ਖਮੀ ਹੋ ਗਏ। ਦੋ ਐਂਬੂਲੈਂਸਾਂ ਨੇ ਸ਼ਾਮ 3.45 ਵਜੇ ਦੇ ਕਰੀਬ ਰੂਲਜ਼ ਰੋਡ ‘ਤੇ ਹਾਦਸੇ ਦੀਆਂ ਰਿਪੋਰਟਾਂ ਦਾ ਜਵਾਬ ਦਿੱਤਾ ਸੀ। ਹਾਦਸੇ ਵਿੱਚ ਜ਼ਖਮੀਆਂ ਵਿੱਚੋਂ ਚਾਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਇੱਕ ਨੂੰ ਦਰਮਿਆਨੀਆ ਸੱਟਾਂ ਲੱਗੀਆਂ ਹਨ। ਇਸ ਦੌਰਾਨ ਫਾਇਰ ਐਂਡ ਐਮਰਜੈਂਸੀ NZ ਨੇ ਵੀ ਘਟਨਾ ‘ਤੇ ਜਵਾਬ ਦਿੱਤਾ ਅਤੇ ਚਾਰ ਕਰਮਚਾਰੀਆਂ ਨੂੰ ਘਟਨਾ ਸਥਾਨ ‘ਤੇ ਭੇਜਿਆ। ਜਦਕਿ ਰਾਹਤ ਵਾਲੀ ਗੱਲ ਹੈ ਕਿ ਕੋਈ ਵੀ ਵਾਹਨਾਂ ਵਿੱਚ ਫਸਿਆ ਨਹੀਂ।
