ਸ਼ਨੀਵਾਰ ਨੂੰ Dannevirke ‘ਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਡੈਨੇਵਿਰਕੇ ਦੇ ਉੱਤਰੀ ਰਾਜ ਮਾਰਗ 2 ‘ਤੇ ਇੱਕ ਗੰਭੀਰ ਹਾਦਸੇ ਵਿੱਚ ਕਈ ਲੋਕ ਜ਼ਖਮੀ ਹੋਏ ਹਨ। ਐਮਰਜੈਂਸੀ ਸੇਵਾਵਾਂ ਇਸ ਗੰਭੀਰ ਬਹੁ-ਵਾਹਨ ਦੁਰਘਟਨਾ ਦੇ ਜ਼ਖਮੀਆਂ ਨੂੰ ਸੰਭਾਲ ਰਹੀਆਂ ਹਨ। ਹਾਦਸੇ ਕਾਰਨ ਦੁਪਹਿਰ ਸਮੇ ਮਾਨਵਾਤੂ-ਵਾਂਗਾਨੁਈ ਵਿੱਚ ਰਾਜ ਮਾਰਗ 2 ਦਾ ਹਿੱਸਾ ਵੀ ਬੰਦ ਕਰ ਦਿੱਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਪੀਰੀਪੀਰੀ ਰੋਡ ਅਤੇ ਓਟੰਗਾ ਰੋਡ ਦੇ ਵਿਚਕਾਰ ਐਸਐਚ2 ‘ਤੇ ਕਈ ਵਾਹਨਾਂ ਵਿਚਕਾਰ ਵਾਪਰਿਆ ਸੀ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਹਾਦਸੇ ਕਾਰਨ ਕਈ ਲੋਕ ਜ਼ਖਮੀ ਹੋਏ ਹਨ।
