ਕਬੱਡੀ ਜਗਤ ਨਾਲ ਜੁੜੀ ਇੱਕ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਦਰਅਸਲ ਮੁਹਾਲੀ ਦੇ ਸੈਕਟਰ 79 ’ਚ ਵਾਪਰੇ ਇੱਕ ਸੜਕ ਹਾਦਸੇ ‘ਚ ਕਬੱਡੀ ਖਿਡਾਰੀ ਪੰਮਾ ਸੋਹਾਣਾ ਦੀ ਮੌਤ ਹੋ ਗਈ ਹੈ। ਹਾਦਸਾ ਇਨ੍ਹਾਂ ਜਿਆਦਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਦੱਸ ਦਈਏ ਕਿ ਇਹ ਹਾਦਸਾ ਬੁੱਧਵਾਰ ਤੇ ਵੀਰਵਾਰ ਦੀ ਰਾਤ ਨੂੰ ਸੈਕਟਰ 79 ’ਚ ਅਮੈਟੀ ਸਕੂਲ ਨੇੜੇ ਵਾਪਰਿਆ ਸੀ। ਪੰਮਾ ਸੋਹਾਣਾ ਨੇ ਆਪਣੀ ਖੇਡ ਸਦਕਾ ਭਾਰਤ ਦੇ ਨਾਲ ਨਾਲ ਵਿਦੇਸ਼ਾਂ ’ਚ ਕਾਫੀ ਨਾਮ ਕਮਾਇਆ ਸੀ। ਇੰਨ੍ਹਾਂ ਹੀ ਨਹੀਂ ਪੰਮੇ ਨੇ ਜੂਨ ਮਹੀਨੇ ’ਚ ਕੈਨੇਡਾ ‘ਚ ਹੋਣ ਵਾਲੇ ਕਬੱਡੀ ਕੱਪ ‘ਚ ਖੇਡਣ ਲਈ ਵੀ ਪੁੱਜਣਾ ਸੀ।
