ਐਤਵਾਰ ਦੁਪਹਿਰ ਕੈਂਬਰਿਜ ਨੇੜੇ ਇੱਕ ATV ਪਲਟਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਤਿੰਨ ਹੋਰ ਜ਼ਖਮੀ ਹੋ ਗਏ ਹਨ। ਕਾਰਾਪੀਰੋ ਵਿੱਚ ਫ੍ਰੈਂਚ ਪਾਸ ਰੋਡ ‘ਤੇ ਇੱਕ ਨਿੱਜੀ ਜਾਇਦਾਦ ‘ਤੇ ਹੋਏ ਇਸ ਹਾਦਸੇ ਦੀ ਸੂਚਨਾ ਐਤਵਾਰ ਦੁਪਹਿਰ 2.30 ਵਜੇ ਪੁਲਿਸ ਨੂੰ ਦਿੱਤੀ ਗਈ ਸੀ। ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ, “1 ਵਿਅਕਤੀ ਦੀ ਮੌਤ ਤੋਂ ਇਲਾਵਾ ਤਿੰਨ ਹੋਰ ਜ਼ਖਮੀ ਹੋ ਗਏ ਹਨ।” ਸੇਂਟ ਜੌਨ ਨੇ ਦੋ ਐਂਬੂਲੈਂਸਾਂ, ਇੱਕ ਰੈਪਿਡ ਰਿਸਪਾਂਸ ਯੂਨਿਟ, ਇੱਕ ਮੈਨੇਜਰ ਅਤੇ ਤਿੰਨ ਹੈਲੀਕਾਪਟਰਾਂ ਨਾਲ ਘਟਨਾ ਦਾ ਜਵਾਬ ਦਿੱਤਾ ਸੀ। ਫਿਲਹਾਲ ਹਾਦਸੇ ਦੇ ਹਾਲਾਤਾਂ ਦੀ ਪੁੱਛਗਿੱਛ ਜਾਰੀ ਹੈ।
