[gtranslate]

NZ ‘ਚ ਭਾਰਤੀ ਮੂਲ ਦੇ ਪਤੀ-ਪਤਨੀ ਨੇ ਕੀਤੀ $2 ਮਿਲੀਅਨ ਦੀ ਧੋਖਾਧੜੀ, ਸਰਕਾਰੀ ਨੌਕਰੀ ਦਾ ਫਾਇਦਾ ਚੁੱਕ ਕੁੜੀ ਨੇ ਇੰਝ ਖੇਡੀ ਚਾਲ !

ਓਰੰਗਾ ਤਾਮਾਰੀਕੀ ਵਿਖੇ ਇੱਕ ਇਮਾਨਦਾਰ, ਮਿਹਨਤੀ ਪ੍ਰਾਪਰਟੀ ਮੈਨੇਜਰ ਵੱਜੋਂ ਜਾਣੀ ਜਾਂਦੀ ਨੇਹਾ ਸ਼ਰਮਾ ਨਾਲ ਜੁੜਿਆ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਉਸਦਾ ਪਤੀ ਇੱਕ ਉਸਾਰੀ ਕੰਪਨੀ ਚਲਾਉਂਦਾ ਸੀ। ਪਰ ਕਿਸੇ ਨੂੰ ਵੀ ਉਨ੍ਹਾਂ ਦੇ ਵਿਆਹ ਬਾਰੇ ਉਦੋਂ ਤੱਕ ਪਤਾ ਨਹੀਂ ਸੀ ਜਦੋਂ ਤੱਕ ਉਨ੍ਹਾਂ ਨੇ ਸਰਕਾਰੀ ਏਜੰਸੀ ਨਾਲ 2 ਮਿਲੀਅਨ ਡਾਲਰ ਤੋਂ ਵੱਧ ਦੀ ਧੋਖਾਧੜੀ ਨਹੀਂ ਕੀਤੀ ਸੀ। ਕ੍ਰਾਈਸਟਚਰਚ-ਅਧਾਰਤ ਉਸਾਰੀ ਕੰਪਨੀ ਡਿਵਾਈਨ ਕਨੈਕਸ਼ਨ ਨੂੰ ਓਰੰਗਾ ਤਾਮਾਰੀਕੀ ਦੇ ਠੇਕੇਦਾਰਾਂ ਦੀ ਸੂਚੀ ਵਿੱਚ ਸ਼ਾਮਿਲ ਕਰਨ ਤੋਂ ਲਗਭਗ ਅੱਠ ਮਹੀਨੇ ਬਾਅਦ, ਇਸਦੇ ਕਾਗਜ਼ਾਤ ਦੀ ਗੁਣਵੱਤਾ ਬਾਰੇ ਸਵਾਲ ਉੱਠਣੇ ਸ਼ੁਰੂ ਹੋ ਗਏ ਸਨ। ਕਿਉਂਕ ਕੰਪਨੀ ਨੂੰ ਮਨਜ਼ੂਰ ਕੀਤੇ ਗਏ ਅਤੇ ਭੁਗਤਾਨ ਕੀਤੇ ਗਏ ਇਨਵੌਇਸਾਂ ਵਿੱਚ ਸਾਰੀ ਲੋੜੀਂਦੀ ਜਾਣਕਾਰੀ ਨਹੀਂ ਸੀ।

ਅਹਿਮ ਗੱਲ ਹੈ ਕਿ ਨੇਹਾ ਸ਼ਰਮਾ ਖੁਦ ਹੀ ਇਹ ਇਨਵੌਇਸਾਂ ਮਨਜ਼ੂਰ ਕਰਦੀ ਸੀ। ਉਸ ਨੇ ਆਪਣੇ ਪਤੀ ਨੂੰ ਕਈ ਕਾਂਟਰੇਕਟ ਦੁਆਏ, ਕੰਮ ਦੌਰਾਨ ਆਪਣੇ ਦਫ਼ਤਰ ਦੇ ਸਮੇਂ ‘ਚ ਉਸਦੀ ਕੰਪਨੀ ਲਈ ਕੰਮ ਕੀਤਾ ਅਤੇ ਨਕਲੀ ਦਸਤਾਵੇਜ਼ ਵੀ ਵਰਤੇ। ਇੱਕ ਸਥਾਨਕ ਰਿਪੋਰਟ ਅਨੁਸਾਰ ਨੇਹਾ ਨੂੰ ਆਪਣੇ ਆਪ ‘ਤੇ ਇੰਨਾਂ ਵਿਸ਼ਵਾਸ਼ ਸੀ ਕਿ ਉਸ ਨੇ ਆਪਣੇ ਪਤੀ ਨੂੰ ਕਿਹਾ ਕਿ ਚਿੰਤਾ ਨਾ ਕਰੋ, ਸਾਡੀ ਯੋਜਨਾ ਮਜ਼ਬੂਤ ਹੈ। ਤੁਹਾਡੇ ਵੱਡੇ ਕਾਰੋਬਾਰੀ ਬਣਨ ਦੀ ਮੈਂ ਪੂਰੀ ਸਹਾਇਤਾ ਕਰਾਂਗੀ ਤੇ 35 ਸਾਲ ਤੋਂ ਪਹਿਲਾਂ ਆਪਾਂ ਰਿਟਾਇਰ ਹੋਣ ਦਾ ਆਪਾਂ ਜਸ਼ਨ ਮਨਾਵਾਂਗੇ, ਕਿਉਂਕਿ ਇਹ ਮੌਕਾ ਹਰ ਕਿਸੇ ਨੂੰ ਨਹੀਂ ਮਿਲਦਾ। ਮਾਰਚ 2023 ਵਿੱਚ Serious Fraud Office ਨੇ ਉਨ੍ਹਾਂ ਦੇ ਘਰ ‘ਤੇ ਛਾਪਾ ਮਾਰਿਆ ਸੀ। ਜਾਂਚ ਦੌਰਾਨ ਉਨ੍ਹਾਂ ਵੱਲੋਂ ਕੀਤੀ $2 ਮਿਲੀਅਨ ਤੋਂ ਵੱਧ ਦੀ ਧੋਖਾਧੜੀ ਸਾਹਮਣੇ ਆਈ। ਮਈ 2025 ਵਿੱਚ ਨੇਹਾ ਸ਼ਰਮਾ ਨੂੰ ਤਿੰਨ ਸਾਲ ਦੀ ਕੈਦ ਹੋਈ ਹੈ। ਜਦਕਿ ਉਸ ਦੇ ਪਤੀ ਅਮਨਦੀਪ ਨੂੰ ਜੂਨ ਵਿੱਚ ਸਜ਼ਾ ਸੁਣਾਈ ਜਾਵੇਗੀ।

Leave a Reply

Your email address will not be published. Required fields are marked *