ਵੈਲਿੰਗਟਨ ਦੇ ਉੱਤਰ ਵਿੱਚ ਕਾਪਿਟੀ ਤੱਟ ‘ਤੇ ਲਗਭਗ 30,000 ਜਾਇਦਾਦਾਂ ਦੀ ਮੰਗਲਵਾਰ ਦੁਪਹਿਰ ਨੂੰ ਬਿਜਲੀ ਗੁਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਈਨ ਕੰਪਨੀ ਇਲੈਕਟਰਾ ਨੇ ਕਿਹਾ ਕਿ ਗਰਿੱਡ ਆਪਰੇਟਰ, ਟ੍ਰਾਂਸਪਾਵਰ, ਨੂੰ ਇੱਕ ਆਊਟੇਜ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਇਲੈਕਟਰਾ ਨੈੱਟਵਰਕ ਨੂੰ ਸਪਲਾਈ ਲਗਭਗ 15 ਮਿੰਟਾਂ ਲਈ ਕੱਟ ਗਈ ਸੀ। ਬਿਆਨ ‘ਚ ਕਿਹਾ ਗਿਆ ਕਿ, “ਪੇਕਾਕਾਰੀਕੀ ਅਤੇ ਓਟਾਕੀ ਦੇ ਵਿਚਕਾਰ ਇੱਕ ਖੇਤਰ ਪ੍ਰਭਾਵਿਤ ਹੋਇਆ ਸੀ – ਲਗਭਗ 29,600 ਗਾਹਕ ਇਸ ਕਾਰਨ ਪ੍ਰਭਾਵਿਤ ਹੋਏ ਸਨ।” ਇਲੈਕਟਰਾ ਨੇ ਬਿਜਲੀ ਕੱਟ ਦੇ ਕਾਰਨ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ।
