ਪੁਲਿਸ ਦਾ ਕਹਿਣਾ ਹੈ ਕਿ ਆਕਲੈਂਡ ਦੇ ਕਰੰਗਾਹਾਪੇ ਰੋਡ ‘ਤੇ ਰਾਤ ਨੂੰ ਦੋ ਲੋਕਾਂ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ, ਇਸ ਮਗਰੋਂ ਅਧਿਕਾਰੀਆਂ ਨੇ ਇੱਕ 21 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਅਤੇ ਇੱਕ ਹਥਿਆਰ ਬਰਾਮਦ ਕੀਤਾ। ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ, “ਅਧਿਕਾਰੀ ਸਵੇਰੇ 3.50 ਵਜੇ ਦੇ ਕਰੀਬ ਘਟਨਾ ਵਾਲੀ ਥਾਂ ‘ਤੇ ਪਹੁੰਚੇ ਸਨ, ਜਿੱਥੇ “ਕਈ ਗੋਲੀਆਂ ਚਲਾਈਆਂ ਗਈਆਂ ਸੀ। ਦੋ ਵਿਅਕਤੀਆਂ ਦੇ ਪੈਰ ‘ਤੇ ਸੱਟਾਂ ਲੱਗੀਆਂ ਹੋਈਆਂ ਸਨ, ਜਿਸ ਲਈ ਡਾਕਟਰੀ ਸਹਾਇਤਾ ਦੀ ਲੋੜ ਸੀ। ਥੋੜ੍ਹੀ ਦੇਰ ਬਾਅਦ, ਪੁਲਿਸ ਨੇ ਕਥਿਤ ਅਪਰਾਧੀ ਅਤੇ ਹਥਿਆਰ ਲੱਭ ਲਏ।” ਪੁਲਿਸ ਨੇ ਘਟਨਾ ਦੇ ਗਵਾਹਾਂ ਨੂੰ 105 ‘ਤੇ ਕਾਲ ਕਰਨ ਦੀ ਅਪੀਲ ਕੀਤੀ ਹੈ।
