ਐਤਵਾਰ ਸ਼ਾਮ ਨੂੰ ਆਕਲੈਂਡ ‘ਚ ਇੱਕ ਯਾਤਰੀ ਬੱਸ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਆਕਲੈਂਡ ਦੀ ਇੱਕ ਵਿਅਸਤ ਸੜਕ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ। ਫਾਇਰ ਐਂਡ ਐਮਰਜੈਂਸੀ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਾਮ 6.10 ਵਜੇ ਦ ਡਰਾਈਵ ਐਂਡ ਐਂਪਾਇਰ ਰੋਡ ਦੇ ਕੋਨੇ ‘ਤੇ ਬੁਲਾਇਆ ਗਿਆ ਸੀ ਅਤੇ ਜਦੋਂ ਉਹ ਪਹੁੰਚੇ ਤਾਂ ਬੱਸ ਨੂੰ ਅੱਗ ਲੱਗੀ ਹੋਈ ਸੀ। ਇਹ ਰੂਟ 295 ‘ਤੇ ਚੱਲ ਰਹੀ ਇੱਕ ਡੀਜ਼ਲ ਬੱਸ ਸੀ। ਅੱਗ ਬੁਝਾ ਦਿੱਤੀ ਗਈ ਹੈ, ਪਰ ਅਮਲੇ ਅਜੇ ਵੀ ਬੱਸ ਦੀ ਨਿਗਰਾਨੀ ਕਰ ਰਹੇ ਹਨ ਅਤੇ ਸੜਕ ਦੇ ਕੁਝ ਹਿੱਸਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਰਾਹਤ ਵਾਲੀ ਗੱਲ ਹੈ ਕਿ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ। ਅੱਗ ਲੱਗਣ ਦੇ ਕਾਰਨ ਦਾ ਪਤਾ ਲਗਾਉਣ ਲਈ ਇੱਕ ਫਾਇਰ ਇਨਵੈਸਟੀਗੇਟਰ ਮੌਕੇ ‘ਤੇ ਮੌਜੂਦ ਹੈ।
