ਐਤਵਾਰ ਦੁਪਹਿਰ ਆਕਲੈਂਡ ਦੇ ਪਾਪਾਕੁਰਾ ‘ਚ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਦੋ ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਦੋਵਾਂ ਨੂੰ ਮਿਡਲਮੋਰ ਹਸਪਤਾਲ ਲਿਜਾਇਆ ਗਿਆ ਸੀ। ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਨੂੰ ਐਤਵਾਰ ਦੁਪਹਿਰ 1 ਵਜੇ ਦੇ ਕਰੀਬ ਓਲਡ ਵਿਲਾ ਵੇਅ ‘ਤੇ ਅੱਗ ਲੱਗਣ ਬਾਰੇ ਕਈ ਕਾਲਾਂ ਪ੍ਰਾਪਤ ਹੋਈਆਂ ਸਨ। ਪੰਜ ਫਾਇਰ ਟਰੱਕਾਂ ਨੇ ਤੁਰੰਤ ਘਟਨਾ ਦਾ ਜਵਾਬ ਦਿੱਤਾ, ਜਿਨ੍ਹਾਂ ਵਿੱਚ ਇੱਕ ਪੌੜੀ ਵਾਲਾ ਟਰੱਕ ਅਤੇ ਇੱਕ ਕਮਾਂਡ ਯੂਨਿਟ ਸ਼ਾਮਿਲ ਹੈ। ਇੱਕ FENZ ਬੁਲਾਰੇ ਨੇ ਕਿਹਾ ਕਿ, “ਦੋ ਜੁੜੇ ਯੂਨਿਟ ਸ਼ਾਮਿਲ ਸਨ ਅਤੇ ਅੱਗ ਲਗਭਗ 150 ਵਰਗ ਮੀਟਰ ਦੇ ਆਕਾਰ ਤੱਕ ਪਹੁੰਚ ਗਈ ਸੀ।”
