Qantas ਏਅਰਲਾਈਨ ਨੇ ਐਲਾਨ ਕੀਤਾ ਹੈ ਕਿ ਕਵਾਂਟਸ ਦਸੰਬਰ ਅਤੇ ਜਨਵਰੀ ਦੌਰਾਨ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਕਾਰ ਉਡਾਣਾਂ ਦੀ ਗਿਣਤੀ ਵਿੱਚ 20% ਤੱਕ ਵਾਧਾ ਕਰ ਰਿਹਾ ਹੈ। ਕਵਾਂਟਸ ਏਅਰਲਾਈਨਜ਼ ਨੇ ਕਿਹਾ ਕਿ ਪਿਛਲੇ ਸਾਲ ਦੇ ਇਸੇ ਸਮੇਂ ਦੇ ਮੁਕਾਬਲੇ ਤਸਮਾਨ ਪਾਰ ਕਰਨ ਲਈ ਲਗਭਗ 60,000 ਵਾਧੂ ਸੀਟਾਂ ਉਪਲਬਧ ਹੋਣਗੀਆਂ। ਵੈਲਿੰਗਟਨ ਹਵਾਈ ਅੱਡੇ ਦੇ ਮੁੱਖ ਕਾਰਜਕਾਰੀ ਮੈਟ ਕਲਾਰਕ ਨੇ ਕਿਹਾ ਕਿ ਇਹ ਯਾਤਰੀਆਂ ਲਈ “ਵੱਡੀ ਖ਼ਬਰ” ਹੈ ਕਿਉਂਕਿ ਇਸਦਾ ਅਰਥ ਹੈ ਸਾਲ ਦੇ ਸਭ ਤੋਂ ਵਿਅਸਤ ਸਮੇਂ ‘ਤੇ ਵਧੇਰੇ ਮੁਕਾਬਲਾ ਅਤੇ ਚੋਣ ਦਾ ਵਿਕਲਪ ਉਪਲੱਬਧ ਹੋਵੇਗਾ।
