[gtranslate]

Queenstown ਜਾ ਰਹੇ ਏਅਰ ਨਿਊਜ਼ੀਲੈਂਡ ਦੇ ਜਹਾਜ਼ ‘ਤੇ ਡਿੱਗੀ ਅਸਮਾਨੀ ਬਿਜਲੀ, ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ !

ਏਅਰ ਨਿਊਜ਼ੀਲੈਂਡ ਦੇ ਕਵੀਨਜ਼ਟਾਊਨ ਜਾ ਰਹੇ ਜਹਾਜ਼ ‘ਤੇ ਅਸਮਾਨੀ ਬਿਜਲੀ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੁੱਕਰਵਾਰ ਸ਼ਾਮ ਨੂੰ ਜਹਾਜ਼ ਘਟਨਾ ਮੌਕੇ ਜਹਾਜ਼ ‘ਚ ਸਵਾਰ ਇੱਕ ਯਾਤਰੀ ਨੇ ਇੱਕ ਸ਼ਕਤੀਸ਼ਾਲੀ ਧਮਾਕੇ ਦੀ ਆਵਾਜ਼ ਸੁਣਨ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਹ ਇੱਕ ਭਿਆਨਕ ਅਨੁਭਵ ਸੀ। ਏਅਰ ਨਿਊਜ਼ੀਲੈਂਡ ਨੇ ਕਿਹਾ ਕਿ ਆਕਲੈਂਡ ਤੋਂ ਕਵੀਨਸਟਾਊਨ ਜਾ ਰਹੀ NZ625 ਫਲਾਈਟ ਨੂੰ ਸਾਵਧਾਨੀ ਵੱਜੋਂ ਇੰਜੀਨੀਅਰਿੰਗ ਜਾਂਚ ਲਈ ਵਾਪਸ ਮੋੜ ਦਿੱਤਾ ਗਿਆ ਸੀ ਕਿਉਂਕਿ ਰਵਾਨਗੀ ਤੋਂ ਥੋੜ੍ਹੀ ਦੇਰ ਬਾਅਦ ਜਹਾਜ਼ ‘ਤੇ ਬਿਜਲੀ ਡਿੱਗੀ ਸੀ। ਜਹਾਜ਼ ਵਿੱਚ ਸਵਾਰ ਇੱਕ ਔਰਤ, ਜੋ ਆਪਣਾ ਨਾਮ ਨਹੀਂ ਦੱਸਣਾ ਚਾਹੁੰਦੀ ਸੀ, ਨੇ ਮੀਡੀਆ ਨੂੰ ਦੱਸਿਆ ਕਿ ਉਡਾਣ ਦੀ ਸ਼ੁਰੂਆਤ ਬਹੁਤ ਮੁਸ਼ਕਿਲ ਨਾਲ ਹੋਈ ਸੀ।

Leave a Reply

Your email address will not be published. Required fields are marked *