[gtranslate]

ਕ੍ਰਿਕਟਰ ਰਿੰਕੂ ਸਿੰਘ ਤੇ MP ਪ੍ਰਿਆ ਸਰੋਜ ਦੀ ਹੋਈ ਮੰਗਣੀ, ਮੁੰਦਰੀ ਪੈਣ ਮਗਰੋਂ ਸੰਸਦ ਮੈਂਬਰ ਦੀਆਂ ਅੱਖਾਂ ‘ਚ ਆਏ ਹੰਝੂ

ਭਾਰਤੀ ਕ੍ਰਿਕਟਰ ਰਿੰਕੂ ਸਿੰਘ ਇੱਕ ਨਵੇਂ ਬੰਧਨ ਵਿੱਚ ਬੱਝ ਗਏ ਹਨ। ਐਤਵਾਰ ਨੂੰ, ਸਟਾਰ ਖਿਡਾਰੀ ਨੇ ਸਮਾਜਵਾਦੀ ਪਾਰਟੀ (ਸਪਾ) ਦੀ ਸੰਸਦ ਮੈਂਬਰ ਪ੍ਰਿਆ ਸਰੋਜ ਨਾਲ ਮੰਗਣੀ ਕਰਵਾਈ ਹੈ। ਰਿੰਕੂ ਅਤੇ ਪ੍ਰਿਆ ਦੀ ਮੰਗਣੀ ਦਾ ਸਮਾਗਮ ਲਖਨਊ ਦੇ ਇੱਕ ਪੰਜ-ਸਿਤਾਰਾ ਹੋਟਲ ਵਿੱਚ ਹੋਇਆ ਜਿਸ ਵਿੱਚ ਰਾਜਨੀਤਿਕ ਅਤੇ ਕ੍ਰਿਕਟ ਜਗਤ ਦੀਆਂ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਪ੍ਰਿਆ ਉੱਤਰ ਪ੍ਰਦੇਸ਼ ਦੇ ਮਛਲੀਸ਼ਹਿਰ ਤੋਂ ਲੋਕ ਸਭਾ ਮੈਂਬਰ ਹੈ। ਦੋਵਾਂ ਦਾ ਵਿਆਹ 18 ਨਵੰਬਰ, 2025 ਨੂੰ ਵਾਰਾਣਸੀ ਵਿੱਚ ਹੋਵੇਗਾ। ਰਿੰਕੂ ਅਤੇ ਪ੍ਰਿਆ ਇੱਕ ਦੂਜੇ ਦੇ ਹੱਥ ਫੜ ਕੇ ਹਾਲ ਵਿੱਚ ਪਹੁੰਚੇ ਸਨ। ਜਦੋਂ ਰਿੰਕੂ ਨੇ ਸਟੇਜ ‘ਤੇ ਪ੍ਰਿਆ ਦੀ ਉਂਗਲੀ ‘ਚ ਮੁੰਦਰੀ ਪਾਈ ਤਾਂ ਉਹ ਭਾਵੁਕ ਹੋ ਗਈ ਅਤੇ ਰੋਣ ਲੱਗ ਪਈ। ਇਸ ਦੌਰਾਨ ਰਿੰਕੂ ਨੇ ਉਸਨੂੰ ਦਿਲਾਸਾ ਦਿੱਤਾ।

Likes:
0 0
Views:
118
Article Categories:
Entertainment

Leave a Reply

Your email address will not be published. Required fields are marked *