[gtranslate]

Breaking : ਅਮਰੀਕਾ ਦੇ ਕੋਲੋਰਾਡੋ ‘ਚ ਹੋਈ ਗੋਲੀਬਾਰੀ, 5 ਲੋਕਾਂ ਦੀ ਮੌਤ

five killed in shooting

ਅਮਰੀਕਾ ਦੇ ਕੋਲੋਰਾਡੋ ਸੂਬੇ ‘ਚ ਗੋਲੀਬਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਅਮਰੀਕਾ ਦੇ ਕੋਲੋਰਾਡੋ ਸੂਬੇ ‘ਚ ਹੋਈ ਗੋਲੀਬਾਰੀ ‘ਚ 5 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮਰਨ ਵਾਲਿਆਂ ‘ਚ ਗੋਲੀਬਾਰੀ ਕਰਨ ਵਾਲਾ ਸ਼ੱਕੀ ਵੀ ਸ਼ਾਮਿਲ ਹੈ। ਪੁਲਿਸ ਦਾ ਮੰਨਣਾ ਹੈ ਕਿ ਸ਼ੱਕੀ ਨੇ ਡੇਨਵਰ ਅਤੇ ਲੇਕਵੁੱਡ, ਕੋਲੋਰਾਡੋ ਵਿੱਚ ਘੱਟੋ-ਘੱਟ ਸੱਤ ਵੱਖ-ਵੱਖ ਥਾਵਾਂ ‘ਤੇ ਗੋਲੀਬਾਰੀ ਕੀਤੀ ਹੈ। ਡੇਨਵਰ ਦੇ ਪੁਲਿਸ ਮੁਖੀ ਪੌਲ ਪਾਜ਼ੇਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੋਲੋਰਾਡੋ ਦੀ ਰਾਜਧਾਨੀ ਡੇਨਵਰ ਦੇ ਫਸਟ ਐਵੇਨਿਊ ਅਤੇ ਬ੍ਰਾਡਵੇ ‘ਤੇ ਸਥਾਨਕ ਸਮੇਂ ਅਨੁਸਾਰ ਸ਼ਾਮ ਕਰੀਬ 5 ਵਜੇ ਗੋਲੀਬਾਰੀ ਸ਼ੁਰੂ ਹੋਈ ਸੀ।

ਇਸ ਘਟਨਾ ‘ਚ ਦੋ ਔਰਤਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਉਨ੍ਹਾਂ ਕਿਹਾ ਕਿ ਗੋਲ਼ੀਬਾਰੀ ਦੀ ਪਹਿਲੀ ਘਟਨਾ ਤੋਂ ਤੁਰੰਤ ਬਾਅਦ 12ਵੇਂ ਐਵੇਨਿਊ ਅਤੇ ਵਿਲੀਅਮਜ਼ ਸਟਰੀਟ ‘ਤੇ ਇੱਕ ਵਿਅਕਤੀ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਡੇਨਵਰ ਪੁਲਿਸ ਨੇ ਸ਼ੱਕੀ ਵਾਹਨ ਦੇਖਣ ਤੋਂ ਬਾਅਦ ਪਿੱਛਾ ਸ਼ੁਰੂ ਕੀਤਾ ਸੀ। ਪੁਲਿਸ ਨਾਲ ਗੋਲੀਬਾਰੀ ਤੋਂ ਬਾਅਦ, ਸ਼ੱਕੀ ਡੇਨਵਰ ਦੇ ਪੱਛਮ ਵਿੱਚ ਲੇਕਵੁੱਡ ਵੱਲ ਭੱਜ ਗਿਆ। ਲੇਕਵੁੱਡ ਪੁਲਿਸ ਦੇ ਜਨਤਕ ਸੂਚਨਾ ਅਧਿਕਾਰੀ ਜੌਹਨ ਰੋਮੇਰੋ ਨੇ ਕਿਹਾ ਕਿ ਲੇਕਵੁੱਡ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਸ਼ੱਕੀ ਦੀ ਕਾਰ ਦੀ ਪਛਾਣ ਕਰ ਲਈ ਹੈ। ਰੋਮੇਰੋ ਨੇ ਕਿਹਾ ਕਿ ਸ਼ੱਕੀ ਨੇ ਪੁਲਿਸ ਕਰਮਚਾਰੀਆਂ ‘ਤੇ ਗੋਲੀਬਾਰੀ ਕੀਤੀ। ਫਿਰ ਉਹ ਉੱਥੋਂ ਪੈਦਲ ਹੀ ਭੱਜ ਗਿਆ।

ਸ਼ੱਕੀ ਫਿਰ ਇੱਕ ਹੋਟਲ ਵਿੱਚ ਗਿਆ ਅਤੇ ਇੱਕ ਕਲਰਕ ਨੂੰ ਗੋਲੀ ਮਾਰ ਦਿੱਤੀ ਅਤੇ ਇਸ ਤੋਂ ਬਾਅਦ ਵਿੱਚ ਪੁਲਿਸ ਨਾਲ ਮੁਕਾਬਲੇ ਵਿੱਚ ਉਹ ਖੁਦ ਵੀ ਮਾਰਿਆ ਗਿਆ। ਪੁਲਿਸ ਨੇ ਕਿਹਾ ਕਿ ਉਹ ਅਜੇ ਵੀ ਨਹੀਂ ਜਾਣਦੇ ਕਿ ਸ਼ੱਕੀ ਨੂੰ ਪੁਲਿਸ ਅਧਿਕਾਰੀਆਂ ਨੇ ਮਾਰਿਆ ਸੀ ਜਾਂ ਨਹੀਂ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਦੀ ਜਾਂਚ ਅਜੇ ਜਾਰੀ ਹੈ।

Leave a Reply

Your email address will not be published. Required fields are marked *