ਖਰਾਬ ਮੌਸਮ ਦੇ ਕਾਰਨ ਕ੍ਰਾਈਸਚਰਚ ਅਤੇ ਬੈਂਕਸ ਪ੍ਰਾਇਦੀਪ ਅਤੇ ਕੈਂਟਰਬਰੀ ਦੇ ਸੇਲਵਿਨ ਜ਼ਿਲ੍ਹੇ ਲਈ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਗਈ ਹੈ। ਜਦਕਿ ਵੈਲਿੰਗਟਨ, ਵੈਰਾਰਾਪਾ ਅਤੇ ਮਨਵਾਤੂ ਵਿੱਚ ਕੁਝ ਜਾਇਦਾਦਾਂ ਦੀ ਬਿਜਲੀ ਵੀ ਗੁਲ ਹੋ ਗਈ ਹੈ। ਮਾਸਟਰਟਨ ਦੇ ਦੱਖਣ ਵਿੱਚ ਵੈਰਾਰਾਪਾ ਵਿੱਚ ਦੁਪਹਿਰ 3 ਵਜੇ ਤੱਕ ਮੀਂਹ ਸਬੰਧੀ orange ਅਲਰਟ ਵੀ ਜਾਰੀ ਕੀਤਾ ਗਿਆ ਸੀ। ਤੂਫਾਨੀ ਹਵਾਵਾਂ ਕਾਰਨ ਜਹਾਜਾਂ ਦੀ ਲੈਂਡਿੰਗ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਸ ਖਰਾਬ ਮੌਸਮ ਕਾਰਨ ਪ੍ਰਭਾਵਿਤ ਹੋਏ ਇਲਾਕਿਆਂ ਵਿੱਚ ਵੱਡੇ ਪੱਧਰ ‘ਤੇ ਦਰੱਖਤਾਂ ਦਾ ਟੁੱਟਣਾ, ਹੜ੍ਹ ਦੇ ਪਾਣੀ ਦਾ ਵਧਿਆ ਪੱਧਰ ਦੇਖਿਆ ਜਾ ਰਿਹਾ ਹੈ। ਇਸ ਦੌਰਾਨ ਮੌਸਮ ਦੀ ਮਾਰ ਹੇਠ ਆਏ ਕਈ ਇਲਾਕਿਆਂ ਦੇ ਵਿੱਚ ਸੜਕਾਂ ਅਤੇ ਸਕੂਲ ਵੀ ਬੰਦ ਕੀਤੇ ਗਏ ਹਨ।
