ਬਹੁਚਰਚਿਤ ਐਕਰੀਡੇਟਡ ਇਮਪਲਾਇਰ ਵਰਕ ਵੀਜਾ ਸ਼੍ਰੇਣੀ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਸ ਵੀਜਾ ਸ਼੍ਰੇਣੀ ਦੇ ਵਿੱਚ ਵੱਡਾ ਬਦਲਾਅ ਹੋਣ ਜਾ ਰਹੇ ਹਨ। ਜੋ ਕਿ 27 ਨਵੰਬਰ 2023 ਤੋਂ ਲਾਗੂ ਹੋਣਗੇ। ਨਵੇਂ ਬਦਲਾਅ ਅਨੁਸਾਰ 27 ਨਵੰਬਰ ਤੋਂ ਜਿਨ੍ਹਾਂ ਨੂੰ ਇਸ ਸ਼੍ਰੇਣੀ ਤਹਿਤ ਵੀਜੇ ਜਾਰੀ ਹੋਣਗੇ ਉਨ੍ਹਾਂ ਦੀ ਵੀਜਾ ਮਿਆਦ 3 ਸਾਲ ਤੋਂ ਵਧਾ ਕੇ 5 ਸਾਲ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕੇਅਰ ਵਰਕਫੋਰਸ ਸੈਕਟਰ ਵਿੱਚ ਜੋ ਕਰਮਚਾਰੀ ਲੇਵਲ 3 ਪੇਅ ਰੇਟ ਹਾਸਿਲ ਕਰ ਰਹੇ ਹਨ, ਉਨ੍ਹਾਂ ਲਈ ਵੀਜਾ ਮਿਆਦ 2 ਸਾਲ ਤੋਂ ਵਧਾ ਕੇ 3 ਸਾਲ ਕਰ ਦਿੱਤੀ ਜਾਵੇਗੀ। ਰਿਪੋਰਟਾਂ ਅਨੁਸਾਰ 27 ਨਵੰਬਰ ਤੋਂ ਇਸ ਵੀਜਾ ਸ਼੍ਰੇਣੀ ਤਹਿਤ ‘ਮੈਕਸੀਮਮ ਸਟੇਅ’ ਯਾਨੀ ਕਿ ਦੇਸ਼ ‘ਚ ਰੁਕਣ ਦੀ ਮਿਆਦ 5 ਸਾਲ ਤੱਕ ਕਰ ਦਿੱਤੀ ਜਾਵੇਗੀ। ਉੱਥੇ ਹੀ ਜਿਨ੍ਹਾਂ ਦਾ ਵੀਜਾ 27 ਨਵੰਬਰ ਤੋਂ ਪਹਿਲਾਂ ਜਾਰੀ ਹੋਇਆ ਹੈ ਉਨ੍ਹਾਂ ਦੇ ਇਮਪਲਾਇਰ ਬਿਨ੍ਹਾਂ ਜੋਬ ਚੈੱਕ ਵੀਜਾ ਨੂੰ ਕੁੱਲ 5 ਸਾਲ ਤੇ 3 ਸਾਲ ਮਿਆਦ ਲਈ ਵਧਾ ਕੇ ਬਕਾਇਆ ਸਮੇਂ ਦਾ ਵੀਜਾ ਹਾਸਿਲ ਕਰ ਸਕਣਗੇ।
