ਨਿਊਜ਼ੀਲੈਂਡ ‘ਚ ਹੁੰਦੀਆਂ ਚੋਰੀਆਂ ਤੇ ਲੁੱਟਾਂ ਖੋਹਾਂ ਨੇ ਆਮ ਲੋਕਾਂ ਤੇ ਪ੍ਰਸ਼ਾਸਨ ਦੀ ਨੱਕ ‘ਚ ਦਮ ਕੀਤਾ ਹੋਇਆ ਹੈ। ਹੁਣ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਦਰਅਸਲ ਆਕਲੈਂਡ ਵਿੱਚ ਇੱਕ ਪੀਜ਼ਾ ਚੋਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਚੋਰ ਨੇ ਇੱਕ ਔਰਤ ਨੂੰ ਚਾਕੂ ਨਾਲ ਧਮਕੀ ਦਿੱਤੀ ਸੀ, ਪਰ ਪੁਲਿਸ ਨੇ ਉਸਦੀ ਭੱਜਣ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ। ਰਿਪੋਰਟ ਮੁਤਾਬਿਕ 28 ਸਾਲ ਦੇ ਚੋਰ ‘ਤੇ ਦੋਸ਼ ਹੈ ਕਿ ਨੌਜਵਾਨ ਨੇ ਸੈਂਟਰਲ ਆਕਲੈਂਡ ਵਿੱਚ ਇੱਕ ਔਰਤ ਨੂੰ ਛੁਰਾ ਦਿਖਾਕੇ ਉਸਦਾ ਪੀਜ਼ਾ ਲੁੱਟ ਲਿਆ ਸੀ। ਇਹ ਘਟਨਾ ਮੰਗਲਵਾਰ ਰਾਤ ਲਗਭਗ 9 ਵਜੇ ਮੇਅਰਲ ਡਰਾਈਵ ‘ਤੇ ਵਾਪਰੀ ਸੀ।
