North Shore ਸ਼ਰਾਬ ਸਟੋਰ ਦੇ ਇੱਕ ਕਰਮਚਾਰੀ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਵਾਲੀ ਲੁੱਟ ਤੋਂ ਬਾਅਦ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਡਿਟੈਕਟਿਵ ਸੀਨੀਅਰ ਸਾਰਜੈਂਟ ਡੇਵ ਨਿੰਮੋ ਨੇ ਦੱਸਿਆ ਕਿ ਮੋਕੋਆ ਰੋਡ ਬਿਰਕਨਹੈੱਡ ‘ਤੇ ਇੱਕ ਰਿਟੇਨ ਪਰਿਸਰ ਵਿੱਚ ਡਕੈਤੀ ਦੀ ਸੂਚਨਾ ਸ਼ਨੀਵਾਰ ਨੂੰ ਰਾਤ 9.40 ਵਜੇ ਪੁਲਿਸ ਨੂੰ ਦਿੱਤੀ ਗਈ ਸੀ। ਨਿੰਮੋ ਨੇ ਕਿਹਾ, “ਤਿੰਨ ਅਪਰਾਧੀ ਅਹਾਤੇ ਵਿੱਚ ਦਾਖਲ ਹੋਏ ਸੀ ਅਤੇ ਸਟਾਫ ਦੇ ਦੋ ਮੈਂਬਰਾਂ ‘ਤੇ ਹਮਲਾ ਕੀਤਾ ਸੀ ਅਤੇ ਫਿਰ ਚੋਰੀ ਹੋਏ ਵਾਹਨ ਵਿੱਚ ਭੱਜ ਗਏ ਸਨ।” ਇਸ ਮਗਰੋਂ ਥੋੜੀ ਦੇਰ ਬਾਅਦ ਪੁਲਿਸ ਨੇ ਗੱਡੀ ਨੂੰ ਰੋਕਿਆ ਅਤੇ ਤਿੰਨਾਂ ਨੂੰ ਹਿਰਾਸਤ ਵਿੱਚ ਲੈ ਲਿਆ।” ਜ਼ਖਮੀਆਂ ਵਿੱਚੋਂ ਇੱਕ ਨੂੰ ਗੰਭੀਰ ਸੱਟਾਂ ਨਾਲ ਆਕਲੈਂਡ ਹਸਪਤਾਲ ਲਿਜਾਇਆ ਗਿਆ ਸੀ। ਪੁਲਿਸ ਨੇ ਮੰਨਿਆ ਕਿ ਇਹ ਰਿਟੇਲਰਾਂ ਲਈ ਇੱਕ ਡਰਾਉਣੀ ਘਟਨਾ ਸੀ, ਅਤੇ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਦੀ ਪੇਸ਼ਕਸ਼ ਕੀਤੀ ਗਈ ਹੈ। ਉਨ੍ਹਾਂ ਗਵਾਹਾਂ ਨੂੰ ਵੀ ਅੱਗੇ ਆਉਣ ਦੀ ਅਪੀਲ ਕੀਤੀ ਹੈ।
