ਜੇਕਰ ਤੁਸੀ ਨਿਊਜੀਲੈਂਡ ‘ਚ ਰਹਿੰਦੇ ਹੋ ਅਤੇ ਆਪਣਾ ਇੱਕ ਘਰ ਬਣਾਉਣਾ ਚਾਹੁੰਦੇ ਹੋ ਤਾ ਇਹ ਖਬਰ ਤੁਹਾਡੇ ਲਈ ਬਹੁਤ ਖਾਸ ਹੈ। ਦਰਅਸਲ ਰਿਜਰਵ ਬੈਂਕ ਦੀ ਡਿਪਟੀ ਗਵਰਨਰ ਕ੍ਰਿਸਟਿਏਨ ਹਾਕਸਬੀਅ ਨੇ ਐਲਾਨ ਕੀਤਾ ਹੈ ਕਿ ਬੈਂਕਾਂ ਨੂੰ ਮੌਜੂਦਾ ਮੋਰਗੇਜ ਲੋਨ ਟੂ ਵੈਲਿਊ ਰੇਸ਼ੋ (ਐਲ ਵੀ ਆਰ) ਵਿੱਚ ਸੁਧਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੈਂਕਾਂ ਦੀਆਂ ਸਖਤਾਈਆਂ ਨਿਊਜੀਲੈਂਡ ਵਾਸੀਆਂ ਲਈ ਆਪਣੇ ਘਰ ਬਣਾਉਣ ਦੌਰਾਨ ਇੱਕ ਵੱਡੀ ਦਿੱਕਤ ਬਣ ਰਹੀਆਂ ਸਨ। ਉਨ੍ਹਾਂ ਕਿਹਾ ਕਿ ਨਵੰਬਰ 2021 ਵਿੱਚ ਜਦੋਂ ਇਹ ਸਖਤਾਈ ਲਾਗੂ ਕੀਤੀ ਗਈ ਸੀ ਤਾਂ ਉਸ ਵੇਲੇ ਲੋਕਾਂ ਦੇ ਆਰਥਿਕ ਹਾਲਾਤ ਬਹੁਤੇ ਚੰਗੇ ਨਹੀਂ ਸਨ, ਪਰ ਅੱਜ ਦੀ ਤਾਰੀਖ ਵਿੱਚ ਬੈਂਕਾਂ ਦਾ ਇਹ ਨਿਯਮ ਯੋਗ ਨਿਊਜੀਲੈਂਡ ਵਾਸੀਆਂ ਨੂੰ ਵੀ ਆਪਣਾ ਘਰ ਖ੍ਰੀਦਣ ਵਿੱਚ ਦਿੱਕਤ ਪੈਦਾ ਕਰ ਰਿਹਾ ਹੈ।
ਰਿਜਰਵ ਬੈਂਕ ਅਨੁਸਾਰ – ਓਨਰ ਅਕੁਪਾਇਰਜ਼ ਲਈ 15% ਲੋਨ ਲੀਮਿਟ ਨਾਲ ਐਲ ਵੀ ਆਰ 80% ਤੋਂ ਵਧੇਰੇ ਹੋਣੀ ਚਾਹੀਦੀ ਹੈ – ਇਨਵੈਸਟਰਾਂ ਲਈ ਇਹ 5% ਲੋਨ ਲੀਮਿਟ ਨਾਲ ਐਲ ਵੀ ਆਰ 65% ਤੋਂ ਵਧੇਰੇ ਹੋਣੀ ਚਾਹੀਦੀ ਹੈ। ਤੇ ਇਹ ਨਵਾਂ ਬਦਲਾਅ ਰਿਜਰਵ ਬੈਂਕ ਜਲਦ ਲਾਗੂ ਕਰਵਾਏਗਾ।