ਆਕਲੈਂਡ ਦੇ ਕ੍ਰਿਸਟਿਨ ਸਕੂਲ ਵਿੱਚ ਇੱਕ ਕਾਰ ਦੇ ਇੱਕ ਕਲਾਸਰੂਮ ਨੂੰ ਟੱਕਰ ਮਾਰਨ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਸਵੇਰੇ 8.30 ਵਜੇ ਆਕਲੈਂਡ ਦੇ North Shore ‘ਤੇ ਐਲਬਨੀ ਦੇ ਸਕੂਲ ਵਿੱਚ ਬੁਲਾਇਆ ਗਿਆ ਸੀ। ਗੱਡੀ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ ਅਤੇ ਉਸ ਨੂੰ ਨੌਰਥ ਸ਼ੋਰ ਹਸਪਤਾਲ ਲਿਜਾਇਆ ਗਿਆ ਸੀ। ਕਾਰਜਕਾਰੀ ਪ੍ਰਿੰਸੀਪਲ ਮਾਰਕ ਵਿਲਸਨ ਨੇ ਕਿਹਾ ਕਿ ਕਿਸੇ ਹੋਰ ਨੂੰ ਸੱਟ ਨਹੀਂ ਲੱਗੀ ਸੀ। ਇਮਾਰਤ ਨੂੰ ਵੀ ਕੋਈ ਖਾਸ ਨੁਕਸਾਨ ਨਹੀਂ ਹੋਇਆ ਅਤੇ ਸਕੂਲ ਵਿੱਚ ਪੜ੍ਹਾਈ ਆਮ ਵਾਂਗ ਜਾਰੀ ਸੀ।
