ਵਾਰਕਵਰਥ ਨੇੜੇ ਸਟੇਟ ਹਾਈਵੇਅ 1 ‘ਤੇ ਕਾਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਉੱਤਰੀ ਲੇਨਾਂ ਬੰਦ ਹੋ ਗਈਆਂ ਹਨ। ਅੱਗ ਲੱਗਣ ਮਗਰੋਂ ਸਵੇਰੇ 8 ਵਜੇ ਤੋਂ ਪਹਿਲਾਂ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ। ਪੁਲਿਸ ਨੇ ਕਿਹਾ ਕਿ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਮੋਟਰਵੇਅ ਦੀਆਂ ਦੱਖਣ ਵੱਲ ਦੀਆਂ ਲੇਨਾਂ ਖੁੱਲ੍ਹੀਆਂ ਰਹੀਆਂ। ਹਾਲਾਂਕਿ ਮਾਮਲੇ ਸਬੰਧੀ ਕੋਈ ਜਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
