ਨੈਲਸਨ ‘ਚ ਅੱਧੀ ਰਾਤ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਹੈ ਤੇ ਇਹ ਸਾਰਾ ਕੁਝ CCTV ਕੈਮਰਿਆਂ ‘ਚ ਕੈਦ ਹੋਇਆ ਹੈ। ਦਰਅਸਲ ਅੱਧੀ ਰਾਤ ਨੂੰ ਇੱਕ ਕਾਰ ਰੋਲਰ ਡੋਰ ਗੈਰੇਜ ਵਿੱਚ ਆ ਵੜੀ ਸੀ। ਤਾਹੁਨਾਨੁਈ ਵਿੱਚ ਪਾਰਕਰਸ ਰੋਡ ‘ਤੇ ਨੈਲਸਨ ਅਲਾਰਮਜ਼ ਸਿਕਿਓਰਿਟੀ ਸਿਸਟਮਜ਼ ਦੇ ਬਾਹਰੀ ਕੈਮਰਿਆਂ ‘ਚ ਕੈਦ ਹੋਈ ਫੁਟੇਜ ਵਿੱਚ ਦਿਖ ਰਿਹਾ ਹੈ ਕਿ ਵਾਹਨ ਇੱਕ ਚੌਰਾਹੇ ‘ਤੇ ਰੁਕਣ ਦੀ ਬਜਾਏ ਸਿੱਧਾ ਰੋਲਰ ਡੋਰ ਵਿੱਚੋਂ ਲੰਘ ਗਿਆ।
ਨੈਲਸਨ ਅਲਾਰਮਜ਼ ਦੇ ਮੈਨੇਜਿੰਗ ਡਾਇਰੈਕਟਰ ਐਡਰੀਅਨ ਲੇਇੰਗ ਨੇ ਕਿਹਾ ਕਿ ਉਨ੍ਹਾਂ ਨੇ ਅੱਧੀ ਰਾਤ ਤੋਂ ਥੋੜ੍ਹੀ ਦੇਰ ਪਹਿਲਾਂ ਅਲਾਰਮ ਨਿਗਰਾਨੀ ਪ੍ਰਣਾਲੀ ‘ਤੇ ਹੋ ਰਹੀਆਂ “ਬਹੁਤ ਸਾਰੀਆਂ ਸਰਗਰਮੀਆਂ” ਦੇਖੀਆਂ ਸੀ, ਜਿਸ ਵਿੱਚ ਫਾਇਰ ਅਲਾਰਮ ਬੰਦ ਹੋਣਾ ਵੀ ਸ਼ਾਮਿਲ ਹੈ। ਲੇਇੰਗ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਗਰੋਂ ਤੁਰੰਤ ਆਪਣੇ ਕਾਰੋਬਾਰੀ ਸਾਥੀ ਨੂੰ ਫ਼ੋਨ ਕੀਤਾ, ਅਤੇ ਉਹ ਦੋਵੇਂ ਇਮਾਰਤ ਵੱਲ ਭੱਜੇ ਜਿੱਥੇ ਪੁਲਿਸ ਅਤੇ ਫਾਇਰ ਅਤੇ ਐਮਰਜੈਂਸੀ ਸਮੇਤ ਐਮਰਜੈਂਸੀ ਸੇਵਾਵਾਂ ਪਹਿਲਾਂ ਹੀ ਪਹੁੰਚ ਚੁੱਕੀਆਂ ਸਨ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਡ੍ਰਾਈਵਰ ਵਾਲ-ਵਾਲ ਬਚ ਗਿਆ।