ਕੇਂਦਰੀ ਆਕਲੈਂਡ ਵਿੱਚ ਵੇਕਫੀਲਡ ਸਟਰੀਟ ਸ਼ੁੱਕਰਵਾਰ ਦੁਪਹਿਰ ਨੂੰ ਇੱਕ ਇਮਾਰਤ ‘ਚ ਅੱਗ ਲੱਗਣ ਕਾਰਨ ਬੰਦ ਕੀਤੇ ਜਾਣ ਤੋਂ ਬਾਅਦ ਦੁਬਾਰਾ ਖੁੱਲ੍ਹ ਗਈ ਹੈ। ਪੁਲਿਸ ਨੇ ਕਵੀਨ ਸਟਰੀਟ ਦੇ ਨੇੜੇ ਸੜਕਾਂ ਬੰਦ ਕਰਨ ‘ਚ ਸਹਾਇਤਾ ਕੀਤੀ ਸੀ ਜਦੋਂ ਕਿ 12 ਫਾਇਰ ਉਪਕਰਣਾਂ ਨੇ ਉਸਾਰੀ ਅਧੀਨ ਇਮਾਰਤ ਦੀ 16ਵੀਂ ਮੰਜ਼ਿਲ ‘ਤੇ ਲੱਗੀ ਅੱਗ ‘ਤੇ ਕਾਬੂ ਪਾਇਆ। ਇਸ ਦੌਰਾਨ ਦਰਜਨਾਂ ਨਿਰਮਾਣ ਕਰਮਚਾਰੀਆਂ ਨੂੰ ਇਮਾਰਤ ਤੋਂ ਬਾਹਰ ਕੱਢਿਆ ਗਿਆ ਸੀ। ਮੌਕੇ ‘ਤੇ ਮੌਜੂਦ ਫਾਇਰ ਸਰਵਿਸ ਦੇ ਸਹਾਇਕ ਕਮਾਂਡਰ, ਬੈਰੀ ਥਾਮਸ ਨੇ ਕਿਹਾ ਕਿ ਵੱਡੀ ਪ੍ਰਤੀਕਿਰਿਆ ਅੰਸ਼ਕ ਤੌਰ ‘ਤੇ ਇਮਾਰਤ ਦੇ ਆਕਾਰ ਅਤੇ ਇਹ ਇੱਕ ਵਿਅਸਤ ਖੇਤਰ ਵਿੱਚ ਹੋਣ ਕਾਰਨ ਸੀ। ਉਨ੍ਹਾਂ ਕਿਹਾ ਕਿ ਪਾਣੀ ਨੂੰ ਉੱਚੀਆਂ ਮੰਜ਼ਿਲਾਂ ਤੱਕ ਪੰਪ ਕਰਨ ਵਿੱਚ ਮਦਦ ਕਰਨ ਵਾਲੇ ਆਮ ਸਰੋਤਾਂ ਵਿੱਚੋਂ ਇੱਕ ਉਪਲਬਧ ਨਹੀਂ ਸੀ।
