ਨਿਊਜ਼ੀਲੈਂਡ ਵਿੱਚ ਇੰਡੀਆ ਅਤੇ ਹੋਰ ਦੇਸ਼ਾਂ ਤੋਂ ਆਏ ਡਾਕਟਰਾਂ ਨੂੰ ਆਪਣਾ ਪੇਸ਼ਾ ਛੱਡ ਹੋਰ ਕੰਮ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਕਿਸੇ ਨੂੰ ਊਬਰ ਡਰਾਈਵਰ ਵੱਜੋਂ ਕੰਮ ਕਰਨਾ ਪੈ ਰਿਹਾ ਹੈ ਤੇ ਕਿਸੇ ਨੂੰ ਕਾਲ ਸੈਂਟਰ ਆਪਰੇਟਰ ਤੇ ਕਿਸੇ ਨੂੰ ਕੋਈ ਹੋਰ। ਦਰਅਸਲ ਕੁੱਝ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਨਿਊਜ਼ੀਲੈਂਡ ‘ਚ ਡਾਕਟਰਾਂ ਨੂੰ ਰਜਿਸਟਰ ਹੋਣ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਉਹ ਆਪਣੇ ਪੇਸ਼ੇ ਤੋਂ ਇਲਾਵਾ ਕੋਈ ਹੋਰ ਕੰਮ ਕਰਨ ਦੇ ਲਈ ਮਜ਼ਬੂਰ ਹਨ। ਦੂਜੇ ਦੇਸ਼ਾਂ ਤੋਂ ਨਿਊਜੀਲੈਂਡ ਵਿੱਚ ਆਏ ਇਨ੍ਹਾਂ ਡਾਕਟਰਾਂ ਦਾ ਰਜਿਸਟਰ ਹੋਣ ਦਾ ਪ੍ਰੋਸੈੱਸ ਕਾਫੀ ਲੰਮਾ ਤੇ ਔਖਾ ਹੈ ਜਿਸ ਬਾਰੇ ਸਰਕਾਰ ਵੀ ਜਾਣੂ ਹੈ ਤੇ ਚਾਹੁੰਦੇ ਹੋਏ ਵੀ ਕੁੱਝ ਨਹੀਂ ਕਰ ਸਕਦੀ।
