ਕੱਲ੍ਹ ਸਵੇਰੇ ਕਵੀਂਸਟਾਊਨ ਵਿੱਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੌਰਾਨ ਨਸ਼ੀਲੇ ਪਦਾਰਥ ਅਤੇ $45,000 ਦੀ ਨਕਦੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਵੀਂਸਟਾਊਨ ਵਿੱਚ ਇੱਕ ਜਾਇਦਾਦ ਦੀ ਤਲਾਸ਼ੀ ਵੀ ਲਈ ਸੀ। ਇੱਕ 39 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਵਿਅਕਤੀ ‘ਤੇ ਇਹ ਦੋਸ਼ ਲਗਾਇਆ ਗਿਆ ਹੈ ਕਿ ਜਾਇਦਾਦ ‘ਤੇ “ਵੱਖ-ਵੱਖ ਮਾਤਰਾ ਵਿੱਚ” ਨਸ਼ੀਲੇ ਪਦਾਰਥ ਮਿਲੇ ਹਨ, ਜਿਸ ਵਿੱਚ ਕੇਟਾਮਾਈਨ, ਕੋਕੀਨ, MDMA, LSD, ਭੰਗ ਅਤੇ ਸਾਈਲੋਸਾਈਬਿਨ ਸ਼ਾਮਿਲ ਹਨ। ਡਿਜੀਟਲ ਸਕੇਲ ਅਤੇ $45,000 ਦੀ ਨਕਦੀ ਵੀ ਮਿਲੀ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨੂੰ 12 ਮਈ ਨੂੰ ਕਵੀਂਸਟਾਊਨ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਡਿਟੈਕਟਿਵ ਸਾਰਜੈਂਟ ਮਿਰੀਅਮ ਚਿਟੇਂਡੇਨ ਨੇ ਕਿਹਾ ਕਿ, “ਅਸੀਂ ਆਪਣੇ ਭਾਈਚਾਰੇ ਦੇ ਅੰਦਰ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਸਪਲਾਈ ਨੂੰ ਰੋਕਣ ਲਈ ਸਖ਼ਤ ਮਿਹਨਤ ਕਰਦੇ ਹਾਂ। ਪੁਲਿਸ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਜਾਰੀ ਰੱਖੇਗੀ ਜੋ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦੇ ਹਨ, ਜੋ ਸਾਡੇ ਭਾਈਚਾਰਿਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹਨ।”