ਜਿਵੇਂ-ਜਿਵੇਂ ਦੁਨੀਆ ਨਵੀਂ ਤਕਨੀਕ ਰਾਹੀਂ ਤਰੱਕੀ ਕਰ ਰਹੀ ਹੈ ਓਦਾਂ-ਓਦਾਂ ਠੱਗਾਂ ਨੇ ਵੀ ਲੋਕਾਂ ਨੂੰ ਠੱਗਣ ਦੇ ਨਵੇਂ ਤਰੀਕੇ ਲੱਭ ਲਏ ਨੇ। ਤਾਜ਼ਾ ਮਾਮਲਾ ਨਿਊਜ਼ੀਲੈਂਡ ਦਾ ਹੈ। ਦਰਅਸਲ ਟਾਈਪ 2 ਡਾਇਬਟੀਜ਼ ਵਾਲੇ ਲੋਕਾਂ ਨੂੰ ਔਨਲਾਈਨ ਦਵਾਈ ਖਰੀਦਣ ਬਾਰੇ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ, ਕਿਉਂਕਿ ਨਿਊਜ਼ੀਲੈਂਡ ਦੇ ਡਾਕਟਰਾਂ ਦੁਆਰਾ ਬਿਮਾਰੀ ਦੀਆਂ ਦਵਾਈਆਂ ਵਾਲੇ ਕਈ ਇਸ਼ਤਿਹਾਰਾਂ ਨੂੰ ਨਕਲੀ ਪਾਇਆ ਗਿਆ ਹੈ। ਨਿਊਜ਼ੀਲੈਂਡ ਸੋਸਾਇਟੀ ਫਾਰ ਦ ਸਟੱਡੀ ਆਫ਼ ਡਾਇਬਟੀਜ਼ ਨੇ ਕਿਹਾ ਕਿ ਡੀਪਫੇਕ ਵੀਡੀਓ ਅਸਲ ਫੁਟੇਜ ਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਬਣਾਏ ਗਏ ਸਨ, ਤਾਂ ਜੋ ਇਹ ਦਿਖਾਇਆ ਜਾ ਸਕੇ ਕਿ ਇੱਕ ਅਸਲੀ ਡਾਕਟਰ ਬੋਲ ਰਿਹਾ ਹੈ, ਜਦਕਿ ਉਹ ਖੁਦ ਨਹੀਂ ਸਨ।
ਪ੍ਰਧਾਨ ਡਾ. ਜੋ ਮੈਕਕਲਿੰਟੌਕ ਨੇ ਕਿਹਾ ਕਿ ਉਹ ਘੱਟੋ-ਘੱਟ ਤਿੰਨ ਡਾਕਟਰਾਂ ਨੂੰ ਜਾਣਦੀ ਹੈ ਜਿਨ੍ਹਾਂ ਦੀ ਤਸਵੀਰ ਅਤੇ ਨਾਮ ਘੁਟਾਲੇਬਾਜ਼ਾਂ ਦੁਆਰਾ ਵਰਤੇ ਗਏ ਸਨ – ਇੱਕ ਨਵੰਬਰ ਵਿੱਚ ਅਤੇ ਦੋ ਪਿਛਲੇ ਦੋ ਮਹੀਨਿਆਂ ਵਿੱਚ – ਅਤੇ ਕਈ ਮਰੀਜ਼ਾਂ ਨੇ ਤਾ ਉਨ੍ਹਾਂ ਵੱਲੋਂ ਦੱਸੇ ਸਪਲੀਮੈਂਟ ਵੀ ਖਰੀਦੇ ਸਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਜੀਪੀ ਜਾਂ ਸਿਹਤ ਪੇਸ਼ੇਵਰ ਟੀਮਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ ਜੇਕਰ ਉਹਨਾਂ ਨੂੰ ਦਵਾਈਆਂ ਬਾਰੇ ਸੁਨੇਹੇ ਮਿਲ ਰਹੇ ਸਨ। ਉਨ੍ਹਾਂ ਅੱਗੇ ਕਿਹਾ ਕਿ, ਠੱਗ ਬਹੁਤ ਚਲਾਕ ਹਨ ਉਹ ਅੰਤਰਰਾਸ਼ਟਰੀ ਉਦਾਹਰਣਾਂ ਦਿੰਦੇ ਹਨ ਤੇ ਕਹਿੰਦੇ ਹਨ ਕਿ ਉਨ੍ਹਾਂ ਕੋਲ ਅਜਿਹੇ ਸ਼ਾਨਦਾਰ ਇਲਾਜ ਹਨ ਜੋ ਤੁਹਾਡੀ ਸ਼ੂਗਰ ਨੂੰ ਠੀਕ ਕਰ ਦੇਣਗੇ ਅਤੇ ਤੁਹਾਨੂੰ ਹੁਣ ਆਪਣੀਆਂ ਦਵਾਈਆਂ ਲੈਣ ਦੀ ਵੀ ਜ਼ਰੂਰਤ ਨਹੀਂ ਹੈ।” ਉਨ੍ਹਾਂ ਅੱਗੇ ਕਿਹਾ ਕਿ ਸਭ ਤੋਂ ਵੱਡੀ ਚਿੰਤਾ ਹੈ ਕਿ ਗਲਤ ਜਾਣਕਾਰੀ ਫੈਲਾਈ ਜਾ ਰਹੀ ਸੀ।