ਹੱਟ ਹਸਪਤਾਲ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਅੱਗ ਇੱਕ ਬਾਇਲਰ ਰੂਮ ਵਿੱਚ ਲੱਗੀ ਸੀ ਜਿਸ ਨੂੰ ਹੁਣ ਬੁਝਾ ਦਿੱਤਾ ਗਿਆ ਹੈ, ਘਟਨਾ ਦੌਰਾਨ ਨੌਂ ਫਾਇਰ ਟਰੱਕ ਜਾਂ ਸਹਾਇਤਾ ਵਾਹਨ ਮੌਕੇ ‘ਤੇ ਬੁਲਾਏ ਗਏ ਸਨ। ਫਾਇਰ ਅਤੇ ਐਮਰਜੈਂਸੀ ਸ਼ਿਫਟ ਮੈਨੇਜਰ ਮਰੇ ਡਨਬਰ ਨੇ ਕਿਹਾ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਸੀ, ਅਤੇ ਸ਼ਨੀਵਾਰ ਰਾਤ 9 ਵਜੇ ਤੋਂ ਬਾਅਦ ਹੀ ਬੁਝਾ ਦਿੱਤਾ ਗਿਆ ਸੀ। ਫਿਲਹਾਲ ਹੈਲਥ ਐਨ ਜ਼ੈਡ ਵੱਲੋਂ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
