ਬੀਤੀ ਰਾਤ ਆਕਲੈਂਡ ਦੀ ਕਵੀਨ ਸਟ੍ਰੀਟ ‘ਤੇ ਹੋਈ ਲੜਾਈ ਤੋਂ ਬਾਅਦ ਦੋ ਲੋਕਾਂ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਹ ਦੋਵੇਂ ਵਿਅਕਤੀ ਹੁਣ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਹਨ। ਰਾਤ 11.30 ਵਜੇ ਦੇ ਕਰੀਬ ਕਵੀਨ ਅਤੇ ਫੋਰਟ ਸਟ੍ਰੀਟ ਦੇ ਕੋਨੇ ‘ਤੇ ਲੜਾਈ ਦੀਆਂ ਰਿਪੋਰਟਾਂ ਤੋਂ ਬਾਅਦ ਪੁਲਿਸ ਘਟਨਾ ਸਥਾਨ ‘ਤੇ ਆਈ ਸੀ। ਪੁਲਿਸ ਦਾ ਕਹਿਣਾ ਹੈ ਕਿ ਗੋਲੀਬਾਰੀ ਉਦੋਂ ਹੋਈ ਜਦੋਂ ਇੱਕ “ਛੋਟਾ ਸਮੂਹ” ਕਥਿਤ ਤੌਰ ‘ਤੇ ਲੜ ਰਿਹਾ ਸੀ, ਜਦੋਂ ਇੱਕ ਅਪਰਾਧੀ ਨੇ ਬੰਦੂਕ ਕੱਢ ਲਈ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇੱਕ ਦੇ ਸਿਰ ‘ਚ ਤੇ ਦੂਜੇ ਵਿਅਕਤੀ ਦੇ ਪੇਟ ਵਿੱਚ ਗੋਲੀ ਲੱਗੀ ਸੀ।
ਇਸ ਦੌਰਾਨ ਇੱਕ ਅਪਰਾਧੀ ਨੂੰ ਲਾਈਮ ਸਕੂਟਰ ‘ਤੇ ਮੌਕੇ ਤੋਂ ਫਰਾਰ ਹੁੰਦੇ ਦੇਖਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਸ ਨੇ “ਵਿਸ਼ੇਸ਼ ਲਾਲ ਅਤੇ ਕਾਲੇ ਰੰਗ ਦੀ ਪੈਂਟ ਅਤੇ ਇੱਕ ਲਾਲ ਟੋਪੀ” ਪਾਈ ਹੋਈ ਸੀ।