ਪਿਛਲੇ ਕੁੱਝ ਸਮੇਂ ਤੋਂ ਮਹਿੰਗਾਈ ਦੀ ਮਾਰ ਝੱਲ ਰਹੇ ਨਿਊਜ਼ੀਲੈਂਡ ਵਾਸੀਆਂ ਨੂੰ ਅਜੇ ਵੀ ਰਾਹਤ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਦਰਅਸਲ ਭੋਜਨ ਦੀ ਲਾਗਤ ਸਾਲਾਨਾ 12.5% ਵੱਧ ਗਈ ਹੈ, ਜੋ ਕਿ 1987 ਤੋਂ ਬਾਅਦ ਸਭ ਤੋਂ ਵੱਡਾ ਵਾਧਾ ਹੈ। ਸਟੈਟਸ NZ ਦੇ ਨਵੇਂ ਅੰਕੜਿਆਂ ਨੇ ਅਪ੍ਰੈਲ 2023 ਦੀਆਂ ਕੀਮਤਾਂ ਦੀ ਤੁਲਨਾ ਪਿਛਲੇ ਸਾਲ ਦੇ ਇਸੇ ਮਹੀਨੇ ਨਾਲ ਕੀਤੀ ਹੈ। ਖਪਤਕਾਰ ਕੀਮਤਾਂ ਦੇ ਮੈਨੇਜਰ ਜੇਮਸ ਮਿਸ਼ੇਲ ਨੇ ਕਿਹਾ, “ਅਪਰੈਲ 2023 ਵਿੱਚ 12.5 ਪ੍ਰਤੀਸ਼ਤ ਸਾਲਾਨਾ ਵਾਧਾ ਸਤੰਬਰ 1987 ਤੋਂ ਬਾਅਦ ਸਭ ਤੋਂ ਵੱਡਾ ਸੀ ਜਿਸ ਵਿੱਚ 1986 ਵਿੱਚ ਜੀਐਸਟੀ ਦੀ ਸ਼ੁਰੂਆਤ ਸ਼ਾਮਿਲ ਸੀ।” ਅੰਕੜਿਆਂ ਅਨੁਸਾਰ ਕਰਿਆਨੇ ਦੇ ਭੋਜਨ ਦੀਆਂ ਕੀਮਤਾਂ 14% ਵਧੀਆਂ ਹਨ। ਪਿਛਲੇ ਮਹੀਨੇ ਸਾਲਾਨਾ ਵਾਧਾ 12.1% ਸੀ.
