ਸੋਮਵਾਰ ਸਵੇਰੇ ਬਲਫ ਵਿੱਚ ਸਟੇਟ ਹਾਈਵੇਅ 1 ਦੇ ਇੱਕ ਹਿੱਸੇ ਵਿੱਚ ਘੱਟੋ-ਘੱਟ ਚਾਰ ਵਾਹਨਾਂ ਦੀ ਟੱਕਰ ਹੋ ਗਈ। ਪੁਲਿਸ ਨੇ ਕਿਹਾ ਕਿ ਚਾਰ ਵਾਹਨਾਂ ਵਿੱਚੋਂ ਇੱਕ ਕਾਰਨ ਅਵਰੂਆ ਸਾਈਡਿੰਗ ਰੋਡ ਅਤੇ ਸਟੈਨਲੀ ਟਾਊਨਸ਼ਿਪ ਰੋਡ ਦੇ ਵਿਚਕਾਰ ਦੋਵੇਂ ਲੇਨਾਂ ਬੰਦ ਹੋ ਗਈਆਂ ਸੀ। ਉਨ੍ਹਾਂ ਨੇ ਵਾਹਨ ਚਾਲਕਾਂ ਨੂੰ ਇਸ ਖੇਤਰ ਤੋਂ ਬਚਣ ਲਈ ਕਿਹਾ ਕਿਉਂਕਿ ਰਸਤਾ ਕਲੀਅਰ ਕਰਨ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਕੋਈ ਵੀ ਜ਼ਖਮੀ ਨਹੀਂ ਹੋਇਆ।
