Bay of Plenty ਮੋਤੀਟੀ ਟਾਪੂ ਦੇ ਨੇੜੇ ਡੁੱਬਦੀ ਕਿਸ਼ਤੀ ਵਿੱਚੋਂ ਚੌਦਾਂ ਲੋਕਾਂ ਨੂੰ ਬਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਤੱਟ ਰੱਖਿਅਕਾਂ ਨੂੰ ਦੁਪਹਿਰ 1.40 ਵਜੇ ਸੂਚਿਤ ਕੀਤਾ ਗਿਆ ਸੀ ਕਿ 14 ਲੋਕਾਂ ਨਾਲ ਭਰਿਆ ਇੱਕ 18.2 ਮੀਟਰ ਲੰਬਾ ਜਹਾਜ਼ ਪਾਣੀ ਵਿੱਚ ਡੁੱਬ ਰਿਹਾ ਹੈ। ਮਾਕੇਤੂ, ਟੌਰੰਗਾ ਅਤੇ ਵਾਕਾਟਾਨੇ ਦੇ ਵਲੰਟੀਅਰਾਂ ਨੇ ਤੁਰੰਤ ਇਸ ਸਬੰਧੀ ਕਾਰਵਾਈ ਅਰੰਭੀ ਅਤੇ ਸਾਰੇ ਯਾਤਰੀਆਂ ਨੂੰ ਲੱਭ ਲਿਆ ਗਿਆ ਅਤੇ ਟੌਰੰਗਾ ਵਿੱਚ ਕਿਨਾਰੇ ਤੱਕ ਪਹੁੰਚਾਇਆ ਗਿਆ। ਕੋਸਟਗਾਰਡ ਦੇ ਬੁਲਾਰੇ ਨੇ ਕਿਹਾ ਕਿ ਨੇੜਲੀ ਇੱਕ ਕਿਸ਼ਤੀ ਅਤੇ ਕਸਟਮ ਜਹਾਜ਼ ਨੇ ਬਚਾਅ ਵਿੱਚ ਸਹਾਇਤਾ ਕੀਤੀ ਸੀ।
