ਤਸਵੀਰ ‘ਚ ਦਿਖਾਈ ਦੇ ਰਹੀ ਕੁੜੀ ਦੀ [ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ। ਦਰਅਸਲ ਪੁਲਿਸ ਆਕਲੈਂਡ ਦੇ ਪੋਂਸਨਬੀ ਤੋਂ ਚਾਰ ਦਿਨਾਂ ਤੋਂ ਲਾਪਤਾ ਇੱਕ ਕਿਸ਼ੋਰ ਲੜਕੀ ਦੀ ਭਾਲ ਲਈ ਚਿੰਤਤ ਹੈ। 14 ਸਾਲਾ ਮਰਲਿਨ ਨੂੰ ਆਖਰੀ ਵਾਰ 18 ਮਈ ਨੂੰ ਪੋਂਸਨਬੀ ਖੇਤਰ ਵਿੱਚ ਦੇਖਿਆ ਗਿਆ ਸੀ। ਪੁਲਿਸ ਨੇ ਕਿਹਾ ਕਿ, ਪੁਲਿਸ ਅਤੇ ਮਰਲਿਨ ਦਾ ਪਰਿਵਾਰ ਲਗਾਤਾਰ ਉਸਦੀ ਭਾਲ ਕਰ ਰਿਹਾ ਹੈ। ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ 111 ‘ਤੇ ਪੁਲਿਸ ਨਾਲ ਸੰਪਰਕ ਕਰਨ ਲਈ ਅਪੀਲ ਕੀਤੀ ਗਈ ਹੈ।
