ਮਹਿੰਗਾਈ ਦੀ ਮਾਰ ਝੱਲ ਰਹੇ ਨਿਊਜ਼ੀਲੈਂਡ ਵਾਸੀਆਂ ‘ਤੇ ਇੱਕ ਹੋਰ ਵੱਡੀ ਮਾਰ ਪੈਣ ਵਾਲੀ ਹੈ। ਦਰਅਸਲ ਇਸ ਸਾਲ ਦੇਸ਼ ਦੀ ਸਰਕਾਰ ਵੱਲੋਂ ਕੰਜੈਸ਼ਨ ਚਾਰਜ ਨਾਮ ਦਾ ਕਾਨੂੰਨ ਲਿਆਂਦਾ ਜਾ ਸਕਦਾ ਹੈ, ਜਿਸ ਦੇ ਅਨੁਸਾਰ ਕਾਉਂਸਲਾਂ ਤਰਤੀਬਬੱਧ ਢੰਗ ਨਾਲ ਇੱਕ ਵਿਸ਼ੇਸ਼ ਸਮੇਂ ਜਾਂ ਵਿਸ਼ੇਸ਼ ਥਾਂ ਤੋਂ ਲੰਘਣ ਵਾਲੇ ਕਾਰ ਚਾਲਕਾਂ ਤੋਂ ਚਾਰਜ ਕਰ ਸਕਣਗੀਆਂ। ਬੀਤੇ ਦਿਨੀ ਇਸ ਕਾਨੂੰਨ ਦੀ ਜਾਣਕਾਰੀ ਦਿੰਦਿਆਂ ਟ੍ਰਾਂਸਪੋਰਟ ਮਨਿਸਟਰ ਸਿਮਓਨ ਬਰਾਊਨ ਨੇ ਕਿਹਾ ਕਿ ਇਸ ਚਾਰਜ ਦੇ ਲੱਗਣ ਨਾਲ ਮਾਲੀਆ ਤਾਂ ਵਧੇਗਾ ਹੀ ਇਸ ਦੇ ਨਾਲ ਨਾਲ ਸੜਕਾਂ ‘ਤੇ ਵਧਣ ਵਾਲੀ ਭੀੜ ਨੂੰ ਵੀ ਘਟਾਇਆ ਜਾ ਸਕੇਗਾ।
