ਮੌਜੂਦਾ ਸਮੇਂ ‘ਚ ਵੱਡੀ ਗਿਣਤੀ ‘ਚ ਭਾਰਤੀ ਨੌਜਵਾਨ ਪੜ੍ਹਾਈ ਲਈ ਵਿਦੇਸ਼ਾਂ ਦਾ ਰੁੱਖ ਕਰਦੇ ਹਨ। ਉੱਥੇ ਹੀ ਹੁਣ ਨਿਊਜ਼ੀਲੈਂਡ ‘ਚ ਵੀ ਵੱਡੀ ਗਿਣਤੀ ‘ਚ ਭਾਰਤੀ ਵਿਦਿਆਰਥੀ ਆਉਂਦੇ ਹਨ। ਪਰ ਜੇਕਰ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਭਾਰਤੀ ਵਿਦਿਆਰਥੀਆਂ ਦੀਆਂ ਸਟੱਡੀ ਵੀਜਾ ਫਾਈਲਾਂ ਵਿੱਚ ਗੈਰਜ਼ਰੂਰੀ ਰਿਜੈਕਸ਼ਨ ਦਰ ਵਧੀ ਹੈ। ਇੱਕ ਰਿਪੋਰਟ ਮੁਤਾਬਿਕ ਭਾਰਤੀ ਵਿਦਆਰਥੀਆਂ ਦੀਆਂ 40 ਫੀਸਦੀ ਫਾਈਲਾਂ ਰੱਦ ਹੋਈਆਂ ਸਨ, ਉੱਥੇ ਹੀ ਚੀਨੀ ਵਿਦਆਰਥੀਆਂ ਦੀਆਂ ਫਾਈਲਾਂ 98 ਫੀਸਦੀ ਤੱਕ ਅਪਰੂਵ ਹੋਈਆਂ ਹਨ। ਪਰ ਹੁਣ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮਨਿਸਟਰ ਐਰੀਕਾ ਸਟੇਨਫੋਰਡ ਨੇ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਵੱਡੀ ਰਾਹਤ ਵਾਲਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਉਹ ਅਜਿਹੇ ਬਦਲਾਅ ਕਰਨਗੇ ਜਿਸ ਨਾਲ ਚੰਗੀ ਮਨਸ਼ਾ ਰੱਖਣ ਵਾਲੇ ਭਾਰਤੀ ਵਿਦਆਰਥੀਆਂ ਦੇ ਵੀਜੇ ਰੱਦ ਨਾ ਹੋਣ ਤੇ ਉਨ੍ਹਾਂ ਨੂੰ ਆਸਾਨੀ ਨਾਲ ਵੀਜੇ ਜਾਰੀ ਹੋਣ।
