ਨਿਊਜ਼ੀਲੈਂਡ ਦੀ ਗਰੀਨ ਪਾਰਟੀ ਦੇ ਵੱਲੋਂ ਅੱਜ ਆਪਣੀ ਹੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਉੱਪਰ ਵੱਡਾ ਐਕਸ਼ਨ ਲਿਆ ਗਿਆ ਹੈ। ਦਰਅਸਲ ਸੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੈਂਬਰ ਪਾਰਲੀਮੈਂਟ ਡਾਰਲੀਨ ਟਾਨਾ ਨੂੰ ਪਾਰਟੀ ਨੇ ਸਸਪੈਂਡ ਕਰ ਦਿੱਤਾ ਹੈ। ਦੱਸ ਦੇਈਏ ਮਾਮਲੇ ਦੀ ਜਾਂਚ ਇਮਪਲਾਇਮੈਂਟ ਰਿਲੈਸ਼ਨਜ਼ ਅਥਾਰਟੀ ਵਲੋਂ ਕੀਤੀ ਜਾ ਰਹੀ ਹੈ ਅਤੇ ਇਹ ਦੋਸ਼ ਵੀ ਡਾਰਲੀਨ ਦੇ ਪਤੀ ਦੀ ਕੰਪਨੀ ਈ ਸਾਈਕਲ ਐਨ ਜੈਡ ਦੇ ਕਰਮਚਾਰੀ ਵੱਲੋਂ ਲਗਾਏ ਗਏ ਹਨ। ਕਰਮਚਾਰੀ ਨੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਕੰਪਨੀ ਨੇ ਉਸਦੇ ਤਨਖਾਹਾਂ ਤੇ ਭੱਤਿਆਂ ਦੇ ਬਣਦੇ $25,000 ਦੇਣੇ ਹਨ। ਫਿਲਹਾਲ ਡਾਰਲਿਨ ਤੋਂ ਪਾਰਟੀ ਨੇ ਸਾਰੀਆਂ ਜਿੰਮੇਵਾਰੀਆਂ ਵਾਪਿਸ ਲੈ ਲਈਆਂ ਹਨ।
