ਹੇਸਟਿੰਗਜ਼ ‘ਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ, ਹਾਦਸੇ ‘ਚ ਇੱਕ ਦੀ ਮੌਤ ਹੋ ਗਈ ਹੈ ਜਦਕਿ ਦੂਜਾ ਗੰਭੀਰ ਜ਼ਖਮੀ ਹੈ। ਦਰਅਸਲ ਹੇਸਟਿੰਗਜ਼ ਵਿੱਚ ਦੋ ਕਾਰਾਂ ਦੀ ਟੱਕਰ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਗੰਭੀਰ ਜ਼ਖਮੀ ਹੋ ਗਿਆ। ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 12.20 ਵਜੇ ਦੇ ਕਰੀਬ ਕਿੰਗ ਸਟਰੀਟ ਸਾਊਥ ਚੌਰਾਹੇ ਦੇ ਨੇੜੇ ਸਾਊਥੈਂਪਟਨ ਸਟਰੀਟ ਵੈਸਟ ‘ਤੇ ਬੁਲਾਇਆ ਗਿਆ ਸੀ। ਇੱਕ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਜਦੋਂ ਕਿ ਦੂਜੀ ਕਾਰ ਦੇ ਡਰਾਈਵਰ ਨੂੰ ਹਸਪਤਾਲ ਲਿਜਾਇਆ ਗਿਆ ਸੀ। ਦੋਵਾਂ ਕਾਰਾਂ ਵਿੱਚ 1-1 ਵਿਅਕਤੀ ਹੀ ਸਵਾਰ ਸੀ।
