ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਆਕਲੈਂਡ ਤੋਂ Kaipara ‘ਚ ਆ ਕਿ ਵਸੇ ਪਰਿਵਾਰ ਨਾਲ ਇੱਕ ਮੰਦਭਾਗੀ ਘਟਨਾ ਵਾਪਰੀ ਹੈ। ਦਰਅਸਲ ਨਿਊਜੀਲੈਂਡ ਦੇ ਨਾਰਥ ਆਈਲੈਂਡ ਦੇ ਕਾਇਪਾਰਾ ਡਿਸਟ੍ਰੀਕਟ ਦੇ ਕਾਇਆਹੂ ਵਿੱਚ ਰਹਿੰਦੇ ਇੱਕ ਪੰਜਾਬੀ ਪਰਿਵਾਰ ਨਾਲ ਮੰਦਭਾਗੀ ਘਟਨਾ ਵਾਪਰੀ ਹੈ। ਜਿਸ ਕਾਰਨ ਪਰਿਵਾਰ ਦਾ ਘਰ, 2 ਗੱਡੀਆਂ ਅਤੇ ਕਾਰੋਬਾਰ ਸੜ੍ਹ ਕੇ ਸੁਆਹ ਹੋ ਗਿਆ ਹੈ। ਰਿਪੋਰਟਾਂ ਅਨੁਸਾਰ ਅੱਗ ਲੱਗਣ ਕਾਰਨ ਇਹ ਮੰਦਭਾਗੀ ਘਟਨਾ ਵਾਪਰੀ ਹੈ। ਦੱਸ ਦੇਈਏ ਕਿ ਇਸ ਘਟਨਾ ਦਾ ਸ਼ਿਕਾਰ ਹੋਏ ਸੁਖਮੀਤ ਸਿੰਘ, ਮਨਜੀਤ ਕੌਰ ਆਪਣੇ 3 ਬੱਚਿਆਂ (ਉਮਰ 18 ਮਹੀਨੇ, 4 ਸਾਲ ਅਤੇ 6 ਸਾਲ) ਨਾਲ ਕਾਇਆਹੂ ਵਿਖੇ ਇੱਕ ਗੈਸ ਸਟੇਸ਼ਨ ਚਲਾਉਂਦੇ ਸਨ।
