ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਹੁਣ ਵਿਦਿਆਰਥੀਆਂ ਦੇ ਵੀਜ਼ਿਆਂ ਦੇ ਮਾਮਲੇ ‘ਚ ਸਖ਼ਤੀ ਕਰ ਦਿੱਤੀ ਹੈ। ਇਸ ਸਖ਼ਤੀ ਦਾ ਸਿੱਧਾ ਅਸਰ ਵੀ ਭਾਰਤੀ ਵਿਦਿਆਰਥੀਆਂ ਦੇ ਉਪਰ ਪੈ ਰਿਹਾ ਹੈ। ਦਰਅਸਲ ਦਸੰਬਰ 2023 ਤੱਕ ਬੀਤੇ 17 ਮਹੀਨਿਆਂ ਦੇ ਅੰਕੜਿਆਂ ਅਨੁਸਾਰ ਭਾਰਤੀ ਵਿਦਿਆਰਥੀਆਂ ਦੀ ਵੀਜਾ ਰੀਜੈਕਸ਼ਨ ‘ਚ ਵੱਡਾ ਵਾਧਾ ਹੋਇਆ ਹੈ। ਇਹ ਅੰਕੜੇ ਐਮ ਬੀ ਆਈ ਈ ਵੱਲੋਂ ਸਾਂਝੇ ਕੀਤੇ ਗਏ ਹਨ। ਰਿਪੋਰਟ ਅਨੁਸਾਰ ਭਾਰਤੀ ਵਿਦਿਆਰਥੀਆਂ ਨੂੰ 5 ‘ਚੋਂ 2 ਵੀਜੇ ਹੀ ਜਾਰੀ ਹੁੰਦੇ ਹਨ। ਜਦਕਿ ਚਾਈਨਾ ਦੇ ਵਿਦਿਆਰਥੀਆਂ ਨੂੰ 95 ਫੀਸਦੀ ਵੀਜੇ ਜਾਰੀ ਕੀਤੇ ਜਾਂਦੇ ਹਨ। ਉੱਥੇ ਹੀ ਥਾਈਲੈਂਡ ਤੇ ਕੰਬੋਡੀਆ ਦੀ ਸਫਲਤਾ ਦਰ 94 ਫੀਸਦੀ ਹੈ। ਪਰ ਇੱਥੇ ਇੱਕ ਅਹਿਮ ਗੱਲ ਇਹ ਵੀ ਹੈ ਕਿ ਚੀਨ ਦੇ 4419 ਸਫਲ ਵਿਦਿਆਰਥੀਆਂ ਮੁਕਾਬਲੇ ਕੁੱਲ 4926 ਭਾਰਤੀ ਵਿਦਿਆਰਥੀਆਂ ਨੂੰ ਵੀਜੇ ਜਾਰੀ ਹੋਏ ਹਨ।
