ਬੁੱਧਵਾਰ ਸਵੇਰੇ ਦੱਖਣੀ ਆਕਲੈਂਡ ‘ਚ ਸਕੂਲੀ ਵਿਦਿਆਰਥੀਆਂ ਨਾਲ ਭਰੀ ਇੱਕ ਬੱਸ ਦੇ ਦਰੱਖਤ ਨਾਲ ਟਕਰਾ ਜਾਣ ਕਾਰਨ ਅੱਠ ਵਿਦਿਆਰਥੀ ਜ਼ਖਮੀ ਹੋ ਗਏ ਹਨ। ਪੁਲਿਸ ਨੇ ਕਿਹਾ ਕਿ ਹਾਦਸਾ ਸਵੇਰੇ 8.45 ਵਜੇ ਦੇ ਕਰੀਬ ਪਾਪਾਕੁਰਾ ਦੇ ਪਾਹੂਰੇਹੁਰੇ ਵਿੱਚ ਐਲੀਅਟ ਸਟਰੀਟ ‘ਤੇ ਹੋਇਆ ਹੈ। ਸੇਂਟ ਜੌਨ ਨੇ ਕਿਹਾ ਕਿ ਉਨ੍ਹਾਂ ਨੇ ਘਟਨਾ ਸਥਾਨ ‘ਤੇ ਅੱਠ ਲੋਕਾਂ ਦਾ ਮੁਲਾਂਕਣ ਕੀਤਾ, ਜਿਨ੍ਹਾਂ ਵਿੱਚੋਂ ਤਿੰਨ ਨੂੰ ਮਿਡਲਮੋਰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਸੀ ਅਤੇ ਇੱਕ ਦੀ ਹਾਲਤ ਦਰਮਿਆਨੀ ਸੀ। ਆਕਲੈਂਡ ਟ੍ਰਾਂਸਪੋਰਟ ਨੇ ਪੁਸ਼ਟੀ ਕੀਤੀ ਕਿ ਹਾਦਸਾਗ੍ਰਸਤ ਬੱਸ ਪਾਪਾਕੁਰਾ ਅਤੇ ਪਾਰਕ ਅਸਟੇਟ ਦੇ ਵਿਚਕਾਰ 377 ਰੂਟ ‘ਤੇ ਚੱਲ ਰਹੀ ਸੀ। ਰੋਜ਼ਹਿਲ ਸਕੂਲ ਨੇ ਮਾਪਿਆਂ ਨੂੰ ਦੱਸਿਆ ਕਿ ਹਾਦਸਾ ਵਾਪਰਨ ਵੇਲੇ ਬੱਸ ਵਿੱਚ ਕੁਝ ਵਿਦਿਆਰਥੀ ਸਵਾਰ ਸਨ।
